ਪੰਜਾਬ

punjab

ਕੋਟਕਪੂਰਾ ਰੋਡ 'ਤੇ ਟਰੱਕ ਤੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕੈਂਟਰ ਚਾਲਕ ਦੀ ਮੌਕੇ 'ਤੇ ਮੌਤ

By

Published : Jul 28, 2023, 1:33 PM IST

ਕੋਟਕਪੂਰਾ ਰੋਡ 'ਤੇ ਟਰੱਕ ਤੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕੈਂਟਰ ਚਾਲਕ ਦੀ ਮੌਕੇ 'ਤੇ ਹੋਈ ਮੌਤ

ਮੋਗਾ ਵਿਖੇ ਬਾਘਾ ਪੁਰਾਣਾ ਕੋਟਕਪੂਰਾ ਰੋਡ 'ਤੇ ਸ਼ੁਕਰਵਾਰ ਦੀ ਸਵੇਰ ਤੜਕਸਾਰ ਟਰੱਕ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਕੈਂਟਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਜ਼ਖਮੀ ਹੋ ਗਿਆ। ਇਹ ਹਾਦਸਾ ਮੋਗਾ ਦੇ ਕੋਲ ਬਾਘਾਪੁਰਾਣਾ ਤੋਂ ਕੋਟਕਪੂਰਾ ਵੱਲ ਨੂੰ ਜਾ ਰਹੇ ਰਾਜੇਆਣਾ ਪਿੰਡ ਦੇ ਨਜ਼ਦੀਕ  ਪਹੁੰਚਿਆ ਤਾ ਸਾਹਮਣੇ ਤੋਂ ਆ ਰਹੇ ਕੇਲਿਆਂ ਦੇ ਭਰੈ ਟਰੱਕ ਨਾਲ ਟਕਰਾ ਗਿਆ ਇਹ ਹਾਦਸਾ ਭਿਆਨਕ ਸੀ ਕਿ ਟਰੱਕ ਤੇ ਕੈਂਟਰ ਪੂਰੀ ਤਰ੍ਹਾਂ ਨਾਲ ਖਿੰਡ ਗਏ। ਇਸ ਦੌਰਾਨ ਇਕ ਚਾਲਕ ਦੀ ਮੌਤ ਹੋ ਗਈ। ਜ਼ਖਮੀ ਡਰਾਈਵਰ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਤਾਇਨਾਤ ਡਾਕਟਰ ਮਨਿੰਦਰ ਨੇ ਦੱਸਿਆ ਕਿ ਅੱਜ ਸੱਤ ਵਜੇ ਦੇ ਕਰੀਬ ਸਾਡੇ ਕੋਲ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਆਏ ਸਨ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ, ਜਦਕਿ ਦੂਸਰਾ ਵਿਅਕਤੀ ਗੰਭੀਰ ਹੋਣ ਕਾਰਨ ਉਸ ਦਾ ਇਲਾਜ ਚੱਲ ਰਿਹਾ ਹੈ। ਬਾਘਾ ਪੁਰਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਤੀ ਹੈ ਅਤੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਤਕ ਪਹੁੰਚ ਕੀਤੀ ਜਾ ਰਹੀ ਹੈ।

ABOUT THE AUTHOR

...view details