Stubble Burning in Punjab: ਅੰਮ੍ਰਿਤਸਰ 'ਚ ਕਿਸਾਨਾਂ ਨੇ ਪਰਾਲੀ ਨੂੰ ਲਾਈ ਅੱਗ, ਕਿਹਾ- ਹੋਰ ਕੋਈ ਚਾਰਾ ਨਹੀਂ
Published : Oct 6, 2023, 1:39 PM IST
ਅੰਮ੍ਰਿਤਸਰ : ਇੱਕ ਪਾਸੇ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ 776 ਪਿੰਡਾਂ ਵਿੱਚ ਸਰਕਾਰ ਵੱਲੋਂ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਜਿੰਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ। ਉਥੇ ਹੀ ਦੂਜੇ ਪਾਸੇ ਕਿਸਾਨ ਸਰਕਾਰ ਵੱਲੋਂ ਅਤੇ ਅਧਿਕਾਰੀਆਂ ਵੱਲੋਂ ਲਾਗੂ ਕੀਤੇ ਹਰ ਹੁਕਮ ਨੂੰ ਨਜ਼ਰ ਕਰਦਿਆਂ ਪਰਾਲੀ ਨੂੰ ਅੱਗ ਲਾਈ ਜਾ ਰਹੇ ਹਨ। ਅੰਮ੍ਰਿਤਸਰ ਵਿਖੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਨੂੰ ਜਦੋਂ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ, ਤਾਂ ਉਹਨਾਂ ਕਿਹਾ ਕਿ ਅਸੀਂ ਮਜਬੂਰ ਹੋ ਕੇ ਇਹ ਸਭ ਕਰਦੇ ਹਾਂ। ਜੇਕਰ ਸਰਕਾਰ ਸਾਨੂੰ ਕੋਈ ਚੰਗਾ ਹੀਲਾ ਦਿੰਦੀ ਹੈ ਤਾਂ ਅਸੀਂ ਇਹ ਅੱਗ ਲਾਉਣੀ ਬੰਦ ਕਰ ਦੇਵਾਂਗੇ। ਅੰਮ੍ਰਿਤਸਰ ਦੇ ਪਿੰਡ ਘਨੇੜਾ ਦੇ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਇਹ ਪਰਾਲੀ ਠੇਕੇ ਉਪਰ ਲਈ ਗਈ ਹੈ ਅਤੇ ਛੋਟਾ ਕਿਸਾਨ ਹੌਣ ਕਾਰਨ ਉਸ ਕੋਲ ਕੋਈ ਸੰਦ ਨਹੀਂ ਹੈ, ਜੋ ਇਸ ਪਰਾਲੀ ਨੂੰ ਪਾ ਕੇ ਕੀਤੇ ਵੇਚ ਆਵੇ। ਇਥੇ ਪਰਾਲੀ ਦਾ ਕੋਈ ਖਰੀਦਦਾਰ ਵੀ ਨਹੀਂ ਹੈ। ਇਥੇ ਸਰਕਾਰ ਵੀ ਸਾਡੀ ਕੋਈ ਸਾਰ ਨਹੀਂ ਲੈ ਰਹੀ। ਇਸ ਲਈ ਮਜਬੂਰਨ ਕਿਸਾਨ ਵੀਰਾਂ ਵੱਲੋਂ ਇਸ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।