ਪੰਜਾਬ

punjab

ਮਾਨਸਾ ਦੀ ਸਮਾਜ ਸੇਵੀ ਜੀਤ ਕੌਰ ਦਹੀਆ ਇੰਡੀਅਨ ਆਈਕਨ ਅਵਾਰਡ ਨਾਲ ਦਿੱਲੀ ਵਿਖੇ ਸਨਮਾਨਿਤ, ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਸੁਆਗਤ

By ETV Bharat Punjabi Team

Published : Dec 12, 2023, 11:13 AM IST

ਮਾਨਸਾ ਦੀ ਸਮਾਜ ਸੇਵੀ ਜੀਤ ਕੌਰ ਦਹੀਆ ਇੰਡੀਅਨ ਆਈਕਨ ਅਵਾਰਡ ਨਾਲ ਦਿੱਲੀ ਵਿਖੇ ਸਨਮਾਨਿਤ, ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਸੁਆਗਤ

ਪਿਛਲੇ ਦਿਨੀ ਨਵੀਂ ਦਿੱਲੀ ਵਿਖੇ ਟਾਈਮਸ ਸਾਈਬਰ ਮੀਡੀਆ ਪ੍ਰਾਈਵੇਟ ਲਿਮਿਟਡ ਵੱਲੋਂ (Indian Icon Award) ਇੰਡੀਅਨ ਆਈਕਨ ਅਵਾਰਡ 2023 ਆਯੋਜਿਤ ਕੀਤਾ ਗਿਆ। ਇਸ ਅਵਾਰਡ ਸਮਾਗਮ ਵਿੱਚ ਦੇਸ਼ ਭਰ ਵਿੱਚ ਸਮਾਜ ਸੇਵਾ ਲਈ ਅਹਿਮ ਰੋਲ ਅਦਾ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਇੰਡੀਅਨ ਆਈਕਨ ਅਵਾਰਡ ਦੇ ਕੇ ਨਵਾਜਿਆ ਗਿਆ। ਮਾਨਸਾ ਦੀ ਸਮਾਜ ਸੇਵਿਕਾ ਜੀਤ ਕੌਰ  ਨੂੰ ਵੀ ਇੰਡੀਅਨ ਆਈਕਨ ਅਵਾਰਡ ਦਿੱਤਾ ਗਿਆ ਅਤੇ ਇਹ ਅਵਾਰਡ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੰਦੀਪ ਪਾਟਿਲ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ। ਮਾਨਸਾ ਵਿਖੇ ਪਹੁੰਚਣ ਉੱਤੇ ਜੀਤ ਕੌਰ ਦਾ ਸਮਾਜ ਸੇਵੀ ਸੰਗਠਨਾਂ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਵਿੱਚ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ. ਜਿਨਾਂ ਵਿੱਚ ਲੜਕੀਆਂ ਨੂੰ ਸਲਾਈ ਦੀ ਮੁਫਤ ਟ੍ਰੇਨਿੰਗ ਦੇ ਕੇ ਰੁਜ਼ਗਾਰ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਦਵਾਈਆਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਆਦਿ ਦੇਕੇ ਸਮਾਜ ਸੇਵਾ ਵਿੱਚ ਆਹਿਮ ਯੋਗਦਾਨ ਪਾਇਆ ਗਿਆ, ਜਿਸ ਦੇ ਤਹਿਤ ਉਹਨਾਂ ਨੂੰ ਇੰਡੀਅਨ ਆਈਕਨ ਅਵਾਰਡ ਦੇ ਨਾਲ ਸਨਮਾਨ ਕੀਤਾ ਗਿਆ ਹੈ। (Social worker Jeet Kaur Dahiya of Mansa )


 

ABOUT THE AUTHOR

...view details