ਪੰਜਾਬ

punjab

ਸਰਦੀਆਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਸੁਰੱਖਿਆਂ ਜਾਂਚ

By

Published : Nov 18, 2022, 1:38 PM IST

Updated : Feb 3, 2023, 8:33 PM IST

ਰੂਪਨਗਰ ਸਰਦੀਆਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਅੰਬਾਲਾ ਤੋਂ ਦੌਲਤਪੁਰ ਚੌਕ ਤੱਕ ਸੁਰੱਖਿਆ ਮਾਪਦੰਡਾਂ ਦੀ ਜਾਂਚ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਾਰੰਗ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸੁਰੱਖਿਆ ਦੇ ਮਾਪਦੰਡਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਕਿਸੇ ਕਿਸਮ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰ ਵੰਦੇ ਮਾਤਰਮ ਰੇਲ ਗੱਡੀ ਨਾਲ ਪਸ਼ੂਆਂ ਦੇ ਟਕਰਾਉਣ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਦੇਖਦੇ ਹੋਏ ਰੇਲਵੇ ਲਾਈਨ ਦੀ ਹੱਦ ਦੇ ਨਾਲ ਨਾਲ ਜਲਦੀ ਹੀ ਕੰਧ ਬਣਾਉਣ ਦੀ ਵੀ ਤਜਵੀਜ਼ ਹੈ। ਜਿਸ ਕਾਰਨ ਅਵਾਰਾ ਪਸ਼ੂ ਰੇਲਵੇ ਲਾਈਨ 'ਤੇ ਨਹੀਂ ਆ ਸਕਣਗੇ। ਅਤੇ ਅਜਿਹੇ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ।Safety check by railway department ahead of winter
Last Updated : Feb 3, 2023, 8:33 PM IST

ABOUT THE AUTHOR

...view details