ਪੰਜਾਬ

punjab

ਗੁਰਦੁਆਰਾ ਬੇਰੀ ਸਾਹਿਬ ਦੇ ਇਤਿਹਾਸ ਨੂੰ ਪ੍ਰਕਾਸ਼ਿਤ ਕਰਨ ਤੇ ਲੇਖਕ ਖਿਲਾਫ਼ ਰੋਸ

By

Published : Dec 8, 2022, 11:01 AM IST

Updated : Feb 3, 2023, 8:35 PM IST

ਮਾਨਸਾ ਦੇ ਪਿੰਡ ਖਿਆਲਾ ਕਲਾਂ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੇਰੀ ਸਾਹਿਬ ਦੇ ਇਤਿਹਾਸ ਨੂੰ ਇੱਕ ਲੇਖਕ ਵੱਲੋਂ ਆਪਣੀ ਕਿਤਾਬ 'ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਪੈੜਾਂ" ਪ੍ਰਕਾਸ਼ਿਤ ਕੀਤੀ ਗਈ ਹੈ। ਜਿਸ ਤੇ ਪਿੰਡ ਖਿਆਲਾਂ ਕਲਾਂ ਦੇ ਵਾਸੀਆਂ ਵੱਲੋਂ ਇਤਰਾਜ ਜਾਹਿਰ ਕਰਦੇ ਹੋਏ ਕਿਹਾ ਕਿ 550 ਸਾਲ ਪਹਿਲਾਂ ਪਿੰਡ ਖਿਆਲਾ ਵਿਖੇ ਨੌਵੇਂ ਪਾਤਸ਼ਾਹ ਜੀ ਆਏ ਸਨ ਤੇ 7 ਦਿਨ ਇਸ ਜਗ੍ਹਾ ਤੇ ਰਹਿ ਕੇ ਗਏ। ਜਿੱਥੇ ਬਾਬਾ ਗੁਜਰ ਜੀ ਨੇ ਨੌਵੀਂ ਪਾਤਸ਼ਾਹੀ ਨੂੰ ਦੁੱਧ ਪਿਲਾਇਆ ਸੀ ਜੋ ਛੰਨਾ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਇੱਕ ਲੇਖਕ ਵੱਲੋਂ ਆਪਣੀ ਕਿਤਾਬ ਵਿੱਚ ਬਾਬਾ ਗੁਜਰ ਜੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਜਿਸ 'ਤੇ ਉਨ੍ਹਾਂ ਨੂੰ ਇਤਰਾਜ ਹੈ, ਉਨ੍ਹਾਂ ਲੇਖਕ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਤਰੁੰਤ ਕਿਤਾਬ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ।
Last Updated :Feb 3, 2023, 8:35 PM IST

ABOUT THE AUTHOR

...view details