ਪੰਜਾਬ

punjab

Amritsar News: ਅੰਮ੍ਰਿਤਸਰ ਦਿੱਲੀ ਲਾਹੌਰ ਮਾਰਗ 'ਤੇ ਇਨੋਵਾ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ ਇਕ ਦੀ ਮੌਤ

By ETV Bharat Punjabi Team

Published : Sep 10, 2023, 3:24 PM IST

Amritsar News : ਅੰਮ੍ਰਿਤਸਰ ਦਿੱਲੀ ਲਾਹੌਰ ਮਾਰਗ 'ਤੇ ਇਨੋਵਾ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ ਇਕ ਦੀ ਮੌਤ

ਅੰਮ੍ਰਿਤਸਰ:ਅੰਮ੍ਰਿਤਸਰ ਦਿੱਲੀ ਲਾਹੌਰ ਮਾਰਗ 'ਤੇ ਬੀਤੀ ਦੇਰ ਰਾਤ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਹਾਦਸਾ ਇਨੋਵਾ ਗੱਡੀ ਤੇ ਮੋਟਰਸਾਇਕਲ ਦੇ ਵਿੱਚ ਤੇਜ਼ ਰਫ਼ਤਾਰੀ ਕਾਰਨ ਹੋਇਆ ਸੀ। ਜਿੱਸ ਵਿੱਚ ਮੋਟਰਸਾਇਕਲ 'ਤੇ ਸਵਾਰ ਨੌਜਵਾਨ ਦੀ ਮੌਤ ਹੋ ਗਈ। ਇਸ ਮੌਕੇ ਜਾਨਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਦੇਖਿਆ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਡਿਵਾਈਡਰ ਨਾਲ ਟਕਰਾਇਆ ਹੋਇਆ ਹੈ ਅਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਿਸ ਅਧਿਕਾਰੀਆਂ ਦੱਸਿਆ ਕਿ ਹਾਦਸੇ ਵਿੱਚ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਹਰਪ੍ਰੀਤ ਸਿੰਘ ਗੁਮਾਨਪੁਰਾ ਪਿੰਡ ਦਾ ਰਿਹਣ ਵਾਲਾ ਹੈ। ਸੂਤਰਾਂ ਦੇ ਮੁਤਾਬਿਕ ਮ੍ਰਿਤਕ ਹਰਪ੍ਰੀਤ ਸਿੰਘ ਦੋ ਛੋਟੇ ਛੋਟੇ ਬੱਚੇ ਵੀ ਸਨ। ਗੁੱਸੇ ਵਿੱਚ ਆਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨੋਵਾ ਗੱਡੀ ਦੀ ਭੰਨਤੋੜ ਕੀਤੀ ਗਈ ਤੇ ਸੜਕ ਜਾਮ ਕਰਕੇ ਰੋਸ਼ ਪ੍ਰਦਰਸਨ ਵੀ ਕੀਤਾ ਗਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈਕੇ ਪੋਸਟਮਾਰਟਮ ਕਰਵਾਇਆ ਜਾਏਗਾ। (One Died In Road Accident on Amritsar Road)

ABOUT THE AUTHOR

...view details