ਪੰਜਾਬ

punjab

Hoshiarpur News : ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿੱਚ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

By ETV Bharat Punjabi Team

Published : Oct 7, 2023, 4:18 PM IST

ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿੱਚ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਵਿੱਚ ਬੀਤੇ ਦਿਨੀਂ ਘਰਾਂ ਨੇੜੇ ਤੇਂਦੂਆਂ ਦੇਖਣ ਨੂੰ ਮਿਲਿਆ। ਇਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਹੈਬੋਵਾਲ ਦੀ ਬਸਤੀ ਸਰਦਾਰਾਂ ਅਤੇ ਨਾਲ ਲੱਗਦੇ ਪਿੰਡ ਸੇਖੋਵਾਲ ਦੇ ਘਰਾਂ ਨੇੜੇ ਪਿਛਲੇ ਕੁਝ ਦਿਨਾਂ ਤੋਂ ਇੱਕ ਤੇਂਦੂਆ ਘੁੰਮਦਾ ਦੇਖਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਇਸ ਸਬੰਧੀ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ,ਪਰ ਕਿਏ ਨੇ ਸਾਰ ਨਹੀਂ ਲਈ। ਜਿਸ ਨਾਲ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਜਾਨ ਦਾ ਖਤਰਾ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਮਸਲੇ ਦਾ ਹਲ ਕਰੇ ਅਤੇ ਵਣ ਰੇਂਜ ਅਫਸਰ ਜੰਗਲੀ ਜੀਵ ਰੱਖਿਆ ਵਿਭਾਗ ਦੇ ਅਧਿਕਾਰੀ ਤੇਂਦੂਏ ਨੂੰ ਫੜ੍ਹ ਕੇ ਦੂਰ ਜੰਗਲ ਵਿੱਚ ਛੱਡਣ ਦਾ ਪ੍ਰਬੰਧ ਕਰਨ।

ABOUT THE AUTHOR

...view details