ਪੰਜਾਬ

punjab

ਕਾਂਗਰਸ ਪਾਰਟੀ ਦੀ ਚੇਅਰਮੈਨੀ ਨੂੰ ਛੱਡ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਵਿੱਚ ਹੋਏ ਸ਼ਾਮਲ ਪੰਨੂ

By

Published : Nov 3, 2022, 7:01 PM IST

Updated : Feb 3, 2023, 8:31 PM IST

ਆਏ ਦਿਨ ਰਾਜਨੀਤਕ ਪਾਰਟੀਆਂ ਦੇ ਆਗੂ ਪਾਰਟੀਆਂ ਨੂੰ ਛੱਡ ਪਾਰਟੀਆਂ ਦੀ ਅਦਲਾ ਬਦਲੀ ਵਿੱਚ ਲੱਗੇ ਹੋਏ ਹਨ। ਕੁਝ ਆਗੂ ਕਿਸਾਨ ਜਥੇਬੰਦੀਆਂ ਵਿੱਚ ਰਲੇਵਾਂ ਕਰ ਰਹੇ ਹਨ। ਇਸੇ ਤਰ੍ਹਾਂ ਅੱਜ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਵਿਚ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਜਸਪਾਲ ਸਿੰਘ ਪੰਨੂੰ ਮਨਸੂਰਵਾਲ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਜਥੇਬੰਦੀ ਵਿੱਚ ਸ਼ਾਮਲ ਕਰਵਾਉਣ ਵਾਸਤੇ ਵਿਸ਼ੇਸ਼ ਤੌਰ 'ਤੇ ਸੁਖਦੇਵ ਸਿੰਘ ਮੰਡ ਸੂਬਾਈ ਆਗੂ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਪਾਰਟੀ ਦੇ ਸੰਵਿਧਾਨ ਬਾਰੇ ਜਸਪਾਲ ਸਿੰਘ ਪੰਨੂੰ ਤੇ ਉਨ੍ਹਾਂ ਨਾਲ ਆਏ ਹੋਏ ਮੈਂਬਰਾਂ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸੱਚਾਈ ਦੇ ਨਾਲ ਇਕਜੁੱਟ ਹੋ ਕੇ ਖੜਦੀ ਹੈ ਤੇ ਹਰ ਇੱਕ ਗ਼ਰੀਬ ਨੂੰ ਇਨਸਾਫ਼ ਦੇਣ ਵਾਸਤੇ ਅੱਗੇ ਹੋ ਕੇ ਲੜਾਈ ਲੜਦੀ ਹੈ। ਇਸ ਮੌਕੇ ਜਸਪਾਲ ਸਿੰਘ ਪੰਨੂੰ ਨੇ ਵੀ ਸੁਖਦੇਵ ਸਿੰਘ ਮੰਡ ਸੂਬਾਈ ਆਗੂ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੀ ਉਮਰ ਉਹ ਰਾਜਨੀਤੀ ਵਿੱਚ ਰਹੇ ਹਨ ਤੇ ਉਸ ਵਿੱਚ ਵੀ ਸੱਚੇ ਮਨ ਨਾਲ ਸੇਵਾ ਕੀਤੀ ਹੈ ਤੇ ਹੁਣ ਉਹ ਜਥੇਬੰਦੀ ਵਿੱਚ ਰਲ ਕੇ ਜਥੇਬੰਦੀ ਦੇ ਵਿਕਾਸ ਬਾਰੇ ਗੱਲ ਕਰਦੇ ਰਹਿਣਗੇ। Ferozepur latest news in Punjabi
Last Updated :Feb 3, 2023, 8:31 PM IST

ABOUT THE AUTHOR

...view details