ਪੰਜਾਬ

punjab

ਸ੍ਰੀ ਫਤਹਿਗੜ੍ਹ ਸਾਹਿਬ 'ਚ ਸ਼ਰਾਬ ਦਾ ਖੁੱਲ੍ਹਿਆ ਠੇਕਾ ਲੋਕਾਂ ਨੇ ਕਰਵਾਇਆ ਬੰਦ

By

Published : Jan 2, 2023, 12:39 PM IST

Updated : Feb 3, 2023, 8:38 PM IST

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਂਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਸ਼ਹੀਦੀ ਜੋੜ ਮੇਲ ਲੱਗਦਾ ਹੈ। ਉੱਥੇ ਹੀ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ (he open sale of liquor was closed by the people) ਗਏ, ਪਰ ਇਸ ਦੇ ਬਾਵਜ਼ੂਦ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਖੁੱਲ੍ਹਾ ਪਾਇਆ ਗਿਆ,ਜਿਸ ਨੂੰ ਕੁਝ ਨੌਜਵਾਨਾਂ ਵਲੋਂ ਠੇਕਾ ਬੰਦ ਕਰਵਾਉਣ ਦੀ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿਚ ਇਕ ਨੌਜਵਾਨ ਕਹਿ ਰਿਹਾ ਕਿ ਬੜੇ ਦੁੱਖ ਦੀ ਗੱਲ ਹੈ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਮੋੜਾਂ ਉੱਪਰ ਹੀ ਠੇਕਾ ਖੁੱਲਾ ਹੋਇਆ ਹੈ ਜਿਸ ਅੰਦਰ ਪੰਜਾਬ ਦੇ ਵਸਨੀਕ ਵੀ ਸ਼ਰਾਬ ਪੀ ਰਹੇ ਹਨ,ਜਿਸ ਕਰਕੇ ਸਿੱਖ ਸੰਗਤਾਂ ਵਿੱਚ ਰੋਸ ਵਧਿਆ। ਵੀਡੀਓ ਵਿੱਚ ਲੋਕਾਂ ਵਲੋਂ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਗਿਆ,ਉੱਥੇ ਹੀ ਐਸਜੀਪੀਸੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ (Responsibilities of district administration ) ਦੀ ਜ਼ਿੰਮੇਵਾਰੀ ਹੈ। ਸ਼ਰਾਬ ਦੇ ਠੇਕਾ ਖੁੱਲ੍ਹਣਾ (Unfortunate incident of opening of liquor store) ਮੰਦਭਾਗੀ ਘਟਨਾ ਹੈ। ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
Last Updated : Feb 3, 2023, 8:38 PM IST

ABOUT THE AUTHOR

...view details