ਪੰਜਾਬ

punjab

ਗੁਲਮਰਗ ਪ੍ਰਸ਼ਾਸਨ ਨੇ ਬਰਫ਼ ’ਚ ਫਸੇ ਸੈਲਾਨੀਆਂ ਨੂੰ ਕੱਢਿਆ ਬਾਹਰ, 200 ਦੇ ਕਰੀਬ ਫਸੇ ਸਨ ਲੋਕ

By ETV Bharat Punjabi Team

Published : Dec 18, 2023, 12:22 PM IST

Gulmarg administration took out the tourists trapped in the snow

ਗੁਲਮਰਗ:ਜੰਮੂ-ਕਸ਼ਮੀਰ ਦੇ ਗੁਲਮਰਗ ਵਿੱਚ ਹੋਈ ਬਰਫ਼ਬਾਰੀ ਕਾਰਨ ਕਾਫੀ ਸੈਲਾਨੀ ਫਸ ਗਏ ਹਨ। ਸਰਕਾਰ ਨੇ ਅੱਜ ਅਚਾਨਕ ਬਰਫ਼ਬਾਰੀ ਤੋਂ ਬਾਅਦ ਫਸੇ ਵਾਹਨਾਂ ਨੂੰ ਹਟਾਉਣ ਵਿੱਚ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਕੀਤੀ। ਇਸ ਮੌਕੇ ਗੁਲਮਰਗ ਡਿਵੈਲਪਮੈਂਟ ਅਥਾਰਟੀ ਦੇ ਸੀਈਓ ਵਸੀਮ ਰਾਜਾ ਦਾ ਕਹਿਣਾ ਹੈ ਕਿ ਮੌਸਮ ਦੀ ਭਵਿੱਖਬਾਣੀ ਵਿੱਚ ਇਹ ਨਹੀਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀ ਬਰਫਬਾਰੀ ਹੋਵੇਗੀ ਤੇ ਮੌਸਮ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਇੱਥੇ ਆਏ ਸਨ, ਜਿਸ ਕਾਰਨ ਕਾਫੀ ਸਾਰੇ ਵਾਹਨ ਅਤੇ ਸੈਲਾਨੀ ਜਿਆਦਾ ਬਰਫ਼ਬਾਰੀ ਹੋਣ ਕਾਰਨ ਇੱਥੇ ਫਸੇ ਹੋਏ ਸਨ। ਅੱਜ ਅਸੀਂ ਇਹਨਾਂ ਦੀ ਮਦਦ ਕਰ ਇਹਨਾਂ ਨੂੰ ਬਾਹਰ ਕੱਢਿਆ ਹੈ ਤੇ ਹੋਟਲਾਂ ਵਿੱਚ ਸੈਲਾਨੀਆਂ ਦੇ ਰੁਕਣ ਦਾ ਪ੍ਰਬੰਧ ਵੀ ਕੀਤਾ ਹੈ।

ABOUT THE AUTHOR

...view details