ਪੰਜਾਬ

punjab

ਸਾਬਕਾ ਫ਼ੌਜੀਆਂ ਨੇ ਅਗਨੀਪਥ ਸਕੀਮ ਦਾ ਕੀਤਾ ਸਵਾਗਤ, ਨੌਜਵਾਨਾਂ ਦੀ ਕਰਵਾ ਰਹੇ ਰਜਿਸਟ੍ਰੇਸ਼ਨ

By

Published : Jul 3, 2022, 8:39 PM IST

Updated : Feb 3, 2023, 8:24 PM IST

ਭਾਰਤੀ ਫੌਜ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਯੋਜਨਾ ਤਹਿਤ 1 ਜੁਲਾਈ ਤੋਂ ਅਗਨੀ ਵੀਰਾਂ ਦੀ ਭਰਤੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤਹਿਤ ਸਿਰਫ਼ 3 ਦਿਨਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਭਰਤੀ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆਏ ਸਾਬਕਾ ਸੈਨਿਕਾਂ ਵੱਲੋਂ ਵੀ ਇਸ ਯੋਜਨਾ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਬਰਨਾਲਾ ਵਿੱਚ ਇਕੱਠੇ ਹੋਏ ਸਾਬਕਾ ਫੌਜੀਆਂ ਦੇ ਇੱਕ ਗਰੁੱਪ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਗਨੀਵੀਰ ਸਕੀਮ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ, "ਇਹ ਕੇਂਦਰ ਸਰਕਾਰ ਦੀ ਇੱਕ ਬਹੁਤ ਹੀ ਵਧੀਆ ਸਕੀਮ ਸਾਬਤ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਯੋਜਨਾ ਤਹਿਤ ਨੌਜਵਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਅਤੇ ਇਸ ਅਗਨੀਵੀਰ ਸਕੀਮ ਤਹਿਤ ਨੌਜਵਾਨ ਸੇਵਾ ਕਰਨ ਲਈ ਜਾਣਗੇ। ਫੌਜ ਵਿੱਚ 4 ਸਾਲ ਅਨੁਸ਼ਾਸਨ, ਇਮਾਨਦਾਰੀ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਅਤੇ 23 ਸਾਲ ਦੀ ਉਮਰ ਵਿੱਚ ਸਰਕਾਰ ਵੱਲੋਂ ਦਿੱਤੇ ਜਾ ਰਹੇ ਲਾਭਾਂ ਸਮੇਤ ਆਪਣੇ ਭਵਿੱਖ ਨੂੰ ਸਹੀ ਸੇਧ ਦੇਣ ਦੇ ਯੋਗ ਹੋਣਗੇ।"
Last Updated :Feb 3, 2023, 8:24 PM IST

ABOUT THE AUTHOR

...view details