ਪੰਜਾਬ

punjab

ਪੰਨੂ ਦੇ ਹੱਕ ਨਿਤਰਿਆ ਦਲ ਖਾਲਸਾ, ਕਿਹਾ- ਜੋ ਖਾਲਿਸਤਾਨ ਦੀ ਗੱਲ ਕਰੇਗਾ, ਅਸੀਂ ਉਸ ਦੇ ਨਾਲ...

By ETV Bharat Punjabi Team

Published : Dec 1, 2023, 10:04 PM IST

Updated : Dec 2, 2023, 6:57 AM IST

ਪੰਨੂ ਦੇ ਹੱਕ ਨਿਤਰਿਆ ਦਲ ਖਾਲਸਾ, ਕਿਹਾ-ਜੋ ਖਾਲਿਸਤਾਨ ਦੀ ਗੱਲ ਕਰੇਗਾ, ਅਸੀਂ ਉਸਦੇ ਨਾਲ...

ਭਾਰਤ ਤੇ ਕੈਨੇਡਾ 'ਚ ਤਲਖੀ ਲਗਾਤਾਰ ਹੀ ਵੱਧ ਰਹੀ ਹੈ। ਉੱਥੇ ਹੀ ਇੱਕ ਵਾਰ ਫਿਰ ਤੋਂ ਕਨੇਡਾ ਦੀ ਧਰਤੀ ਉੱਤੇ ਰਹਿਣ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਮਿਲੀ ਧਮਕੀ ਤੋਂ ਬਾਅਦ ਦਲ ਖਾਲਸਾ ਗੁਰਪਤਵੰਤ ਸਿੰਘ ਪੰਨੂ ਦੇ ਹੱਕ ਦੇ ਵਿੱਚ ਨਿਤਰਦਾ ਹੋਇਆ ਨਜ਼ਰ ਆ ਰਿਹਾ ਹੈ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਬੇਸ਼ੱਕ ਉਹ ਗੁਰਪਤਵੰਤ ਸਿੰਘ ਪੰਨੂ ਦੇ ਬਿਆਨਾਂ ਦਾ ਸਮਰਥਨ ਨਹੀਂ ਕਰਦੇ, ਪਰ ਜੋ ਵਿਅਕਤੀ ਵੀ ਖਾਲਿਸਤਾਨ ਦੀ ਗੱਲ ਕਰੇਗਾ ਅਸੀਂ ਉਸ ਦੇ ਨਾਲ ਹਾਂ। ਦੇਸ਼ ਦੀ ਹਕੂਮਤ ਸਰਕਾਰ ਵੱਲੋਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। (Dal Khalsa leader Paramjit Singh Mand)

Last Updated : Dec 2, 2023, 6:57 AM IST

ABOUT THE AUTHOR

...view details