ਪੰਜਾਬ

punjab

ਸੁਖਬੀਰ ਬਾਦਲ ਦੀ ਮੁਆਫ਼ੀ ਨੂੰ ਲੈ ਕੇ ਮੰਤਰੀ ਜੌੜੇਮਾਜਰਾ ਦਾ ਬਿਆਨ, ਕਿਹਾ- ਪੰਜਾਬ 'ਚ ਡਾਇਨਾਸੌਰ ਆ ਸਕਦੇ ਪਰ ਅਕਾਲੀ ਨਹੀਂ ਆਉਂਦੇ

By ETV Bharat Punjabi Team

Published : Dec 14, 2023, 3:59 PM IST

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਮੋਗਾ: ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਮੋਗਾ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਇਸ ਦੌਰਾਨ ਚੇਤਨ ਸਿੰਘ ਜੌੜੇਮਾਜਰਾ ਨੇ ਸੁਖਬੀਰ ਬਾਦਲ ਦੀ ਮੁਆਫ਼ੀ 'ਤੇ ਬੋਲਦਿਆਂ ਕਿਹਾ ਕਿ ਜਦੋਂ ਬੰਦਾ ਸਰਕਾਰ 'ਚ ਹੁੰਦਾ ਤਾਂ ਉਸ ਨੂੰ ਨੀਵਾਂ ਹੋ ਕੇ ਚੱਲਣਾ ਚਾਹੀਦਾ ਹੈ ਪਰ ਉਸ ਸਮੇਂ ਇਹ ਹੰਕਾਰ 'ਚ ਰਹਿੰਦੇ ਸਨ ਤੇ ਹੁਣ ਗੁਰੂ ਘਰਾਂ 'ਚ ਮੁਆਫ਼ੀਆਂ ਮੰਗ ਰਹੇ ਹਨ। ਇਸ ਦੇ ਨਾਲ ਹੀ ਅਕਾਲੀ ਦਲ 'ਤੇ ਚੁਟਕੀ ਲੈਂਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਡਾਇਨਾਸੌਰ ਤਾਂ ਆ ਸਕਦੇ ਹਨ ਪਰ ਹੁਣ ਅਕਾਲੀ ਨਹੀਂ ਆ ਸਕਦੇ।

ABOUT THE AUTHOR

...view details