ਪੰਜਾਬ

punjab

ਅਧਿਆਪਕਾਂ ਨੇ ਆਪਣੇ ਹੀ ਸਕੂਲ ਖ਼ਿਲਾਫ਼ ਖੋਲ੍ਹਿਆ ਮੋਰਚਾ

By

Published : Dec 3, 2022, 10:09 AM IST

Updated : Feb 3, 2023, 8:34 PM IST

ਫਿਰੋਜ਼ਪੁਰ ਦੇ ਪਿੰਡ ਹਰਦਾਸਾ (Village Hardasa of Ferozepur) ਵਿੱਚ ਬਣੇ ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਬੱਸ ਸਟੈਂਡ ਜ਼ੀਰਾ ਵਿੱਚ ਇਕੱਠੇ ਹੋ ਕੇ ਰੋਸ ਮਾਰਚ ਕਰਦੇ ਹੋਏ ਵਿਧਾਇਕ ਨਰੇਸ਼ ਕਟਾਰੀਆ ਦੇ ਦਫਤਰ ਅੱਗੇ ਜਾ ਕੇ ਪੱਕਾ ਮੋਰਚਾ ਲਗਾਉਣ ਦੀ ਗੱਲ ਆਖੀ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ 12 ਸਾਲ ਤੋਂ ਉਨ੍ਹਾਂ ਦੀ ਨਹੀਂ ਤਨਖਾਹ (salary of teachers not increased since 12 years) ਵਧੀ। ਉਨ੍ਹਾਂ ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਧਰਨਾ ਜਾਰੀ ਰਹਿਗੇ। ਇਸ ਮੌਕੇ 'ਤੇ ਅਧਿਆਪਕਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਅਤੇ ਉਨ੍ਹਾਂ ਨੇ ਵਿਧਾਇਕ ਨਰੇਸ਼ ਕਟਾਰੀਆ ਦੇ ਪੁੱਤਰ ਸ਼ੰਕਰ ਕਟਾਰੀਆਂ ਨਾਲ ਗੱਲਬਾਤ ਕੀਤੀ ਅਤੇ ਸ਼ੱਕਰ ਕਟਾਰੀਆਂ ਵੱਲੋਂ ਇਸ ਮੌਕੇ ਅਧਿਆਪਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਕੁਝ ਦਿਨ ਬਾਅਦ ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ ਪਹੁੰਚਣਗੇ ਅਤੇ ਜੋ ਉਨ੍ਹਾਂ ਦੀ ਮੀਟਿੰਗ ਸਿੱਖਿਆ ਕੈਬਨਿਟ ਮੰਤਰੀ ਨਾਲ ਰੱਖੀ ਗਈ ਹੈ ਉਸ ਵਿੱਚ ਉਹ ਖੁਦ ਨਾਲ ਜਾਣਗੇ ਤੇ ਉਨ੍ਹਾਂ ਦੇ ਸੰਘਰਸ਼ ਵਿੱਚ ਉਹਨਾਂ ਦਾ ਸਾਥ ਦੇਣਗੇ।
Last Updated : Feb 3, 2023, 8:34 PM IST

ABOUT THE AUTHOR

...view details