ਪੰਜਾਬ

punjab

ਮਰਹੂਮ ਮੂਸੇਵਾਲਾ ਦਾ ਫੈਨ ਨੇ 3D ਮਾਡਲ ਕੀਤਾ ਤਿਆਰ, ਮੂਸੇਵਾਲਾ ਦੀ ਗੱਡੀ ਉੱਤੇ ਲਾਇਆ ਜਾਵੇਗਾ

By ETV Bharat Punjabi Team

Published : Dec 25, 2023, 4:34 PM IST

ਮਰਹੂਮ ਮੂਸੇਵਾਲਾ ਦਾ ਫੈਨ ਨੇ 3D ਮਾਡਲ ਕੀਤਾ ਤਿਆਰ, ਮੂਸੇਵਾਲਾ ਦੀ ਗੱਡੀ ਉੱਤੇ ਲਾਇਆ ਜਾਵੇਗਾ ਮਾਡਲ

Fan prepared 3D model: ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋਂ ਗਏ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਉਸਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਅਤੇ ਸਿੱਧੂ ਮੂਸੇ ਵਾਲਾ ਦੀਆਂ ਤਸਵੀਰਾਂ ਬਣਾ ਕੇ ਮਾਪਿਆਂ ਨੂੰ ਭੇਂਟ ਕਰਦੇ ਨੇ। ਅਜਿਹਾ ਹੀ ਨੌਜਵਾਨ ਪਟਿਆਲਾ ਤੋਂ ਪਹੁੰਚਿਆ ਅਤੇ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੇ 3D ਪ੍ਰਿੰਟਿੰਗ ਦੇ ਨਾਲ 15 ਦਿਨਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਮਾਡਲ ਤਿਆਰ (Model of Sidhu Musa Wale prepared) ਕੀਤਾ ਅਤੇ ਇਹ ਮਾਡਲ ਸੋਲਿਡ ਪਲਾਸਟਿਕ ਦੇ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਰੰਗਾਂ ਦੇ ਨਾਲ ਵੀ ਇਸ ਨੌਜਵਾਨ ਵੱਲੋਂ ਖੁਦ ਹੀ ਤਿਆਰ ਕੀਤਾ ਗਿਆ, ਇਹ ਨੌਜਵਾਨ ਅੱਜ ਇਸ ਮਾਡਲ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਅਤੇ ਇਸ ਮਾਡਲ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੂੰ ਭੇਂਟ ਕੀਤਾ ਗਿਆ। ਇਸ ਨੌਜਵਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਬਰਬਰੀ ਗੀਤ ਰਿਲੀਜ਼ ਹੋਣ ਸਮੇਂ ਸਿੱਧੂ ਮੂਸੇ ਵਾਲਾ ਦੇ ਨਾਲ ਮਿਲ ਕੇ ਉਸ ਨੂੰ ਅਜਿਹਾ ਹੀ ਇੱਕ ਮਾਡਲ ਭੇਂਟ ਕੀਤਾ ਸੀ ਅਤੇ ਅਫਸੋਸ ਹੁਣ ਉਹ ਇਸ ਦੁਨੀਆਂ ਦੇ ਵਿੱਚ ਨਹੀਂ ਅੱਜ ਇਹ ਮਾਡਲ ਮੂਸੇ ਵਾਲਾ ਦੇ ਬਾਪੂ ਬਲਕੌਰ ਸਿੰਘ ਨੂੰ ਭੇਂਟ ਕੀਤਾ ਹੈ। ਉੱਥੇ ਇਸ ਨੌਜਵਾਨ ਨੇ ਪੰਜਾਬ ਸਰਕਾਰ ਤੋਂ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ। 

ABOUT THE AUTHOR

...view details