ਪੰਜਾਬ

punjab

ਹਾਈਵੇਅ 'ਤੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਵਾਲ-ਵਾਲ ਬਚੇ ਪਰਿਵਾਰ ਦੇ 5 ਮੈਂਬਰ

By ETV Bharat Punjabi Team

Published : Jan 16, 2024, 10:38 AM IST

ਬਟਾਲਾ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਪਰਿਵਾਰ ਦੇ 5 ਮੈਂਬਰ

ਬਿਆਸ ਤੋਂ ਵਾਇਆ ਬਾਬਾ ਬਕਾਲਾ ਸਾਹਿਬ ਬਟਾਲਾ ਨੂੰ ਜਾਂਦੀ ਮੁੱਖ ਸੜਕ 'ਤੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਸੜਕ ਉੱਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਪਰ ਕਾਰ ਸੜਕੇ ਸੁਆਹ ਹੋ ਗਈ ਹੈ। ਅੱਗ ਦਾ ਗੋਲਾ ਬਣੀ ਕਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ ਦੇ ਵਿਚਾਲੇ ਕਾਰ ਧੂ ਧੂ ਕੇ ਸੜ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਗੱਡੀ ਵਿੱਚ ਪੰਜ ਜੀਅ ਮੌਜੂਦ ਸਨ, ਜੋ ਕਿ ਜਲੰਧਰ ਜਾ ਰਹੇ ਸਨ ਕਿ ਅਚਾਨਕ ਇਹ ਘਟਨਾ ਵਾਪਰ ਗਈ। ਇਸ ਦੌਰਾਨ ਫੌਰੀ ਤੌਰ 'ਤੇ ਪਰਿਵਾਰ ਨੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੌਕੇ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਕਾਰ ਦੇ ਵਿੱਚ ਇੱਕ ਕਥਿਤ ਫੌਜੀ ਵਿਅਕਤੀ ਦੇ ਨਾਲ ਇੱਕ ਔਰਤ ਅਤੇ ਤਿੰਨ ਬੱਚੇ ਸਨ। ਜਿਨ੍ਹਾਂ ਨੂੰ ਸਮਾਂ ਰਹਿੰਦੇ ਹੋਏ ਕਾਰ ਚਾਲਕ ਵਿਅਕਤੀ ਵੱਲੋਂ ਬੜੀ ਮੁਸਤੈਦੀ ਦੇ ਨਾਲ ਕਾਰ ਵਿੱਚੋਂ ਬਾਹਰ ਕੱਢ ਲਿਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਇਸ ਸਬੰਧੀ ਥਾਣਾ ਬਿਆਸ ਦੇ ਐਸ ਐਚ ਓ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਗਈ ਹੈ। 

ABOUT THE AUTHOR

...view details