ਪੰਜਾਬ

punjab

Murder of a person in Faridkot: ਫਰੀਦਕੋਟ 'ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਮੁਹੱਲੇ ਵਾਲਿਆਂ ਨੇ ਦੱਸੀ ਸਾਰੀ ਵਾਰਦਾਤ

By ETV Bharat Punjabi Team

Published : Nov 27, 2023, 3:08 PM IST

ਫਰੀਦਕੋਟ 'ਚ ਵਿਅਕਤੀ ਦਾ ਕੀਤਾ ਬੇਰਹਿਮੀ ਨਾਲ ਕਤਲ

ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਮਹੱਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਣੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ ਵਿੱਚ ਕਤਲ ਕਰ ਦਿੱਤਾ ਗਿਆ ਹੈ। ਕਤਲ ਕਰਨ ਸਮੇਂ ਕਾਫੀ ਆਵਾਜਾਂ ਵੀ ਆਈਆਂ ਪਰ ਮਹੱਲਾ ਵਾਸੀਆਂ ਨੇ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਬਾਅਦ ਵਿੱਚ ਦੇਖਿਆ ਗਿਆ ਕਿ ਵਿਅਕਤੀ ਖੂਨ ਨਾਲ ਲਿਬੜਿਆ ਪਿਆ ਸੀ। ਵਾਰਦਾਤ ਤੋਂ ਬਾਅਦ ਮੁਲਜ਼ਮ ਰਵੀ ਕੁਮਾਰ ਨੂੰ ਵੀ ਕਾਬੂ ਕਰ ਲਿਆ ਗਿਆ। ਮ੍ਰਿਤਕ ਦੀ ਫਿਲਹਾਲ ਪਛਾਣ ਨਹੀਂ ਹੋਈ, ਪੁਲਿਸ ਇਸ ਕਤਲ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। (Murder of a person in Faridkot )

ABOUT THE AUTHOR

...view details