ਪੰਜਾਬ

punjab

ਨੰਗਲ ਨਗਰ ਕੌਂਸਲ ਦੀ ਹੋਈ ਪਹਿਲੀ ਮੀਟਿੰਗ

By

Published : May 9, 2021, 4:37 PM IST

ਨੰਗਲ: ਸ਼ਹਿਰ ਦੇ ਵਿਕਾਸ ਲਈ ਨੰਗਲ ਨਗਰ ਕੌਂਸਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ’ਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਲਗਭਗ 19 ਲੱਖ ਰੁਪਏ ਦੀ ਲਾਗਤ ਨਾਲ ਇੰਦਰਾਨਗਰ ਦੇ ਕਮਿਊਨਟੀ ਸੈਂਟਰ ਨੂੰ ਕੋਰੋਨਾ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੈੱਡ, ਬੈੱਡ ਸੀਟ, ਡਸਟਬੀਨ ਖਰੀਦਣ ਲਈ 2 ਲੱਖ 16 ਹਜ਼ਾਰ ਰੁਪਏ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ’ਚ ਸਫਾਈ ਅਭਿਆਨ ਸ਼ੁਰੂ ਕਰ ਸਾਰੇ ਸ਼ਹਿਰ ਨੂੰ ਸਾਫ ਕੀਤਾ ਜਾਵੇਗਾ।

ABOUT THE AUTHOR

...view details