ਪੰਜਾਬ

punjab

Police Clash: ਪੁਲਿਸ ਮੁਲਾਜ਼ਮ ਨੇ ਹੀ ASI ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ

By

Published : May 31, 2021, 10:50 PM IST

ਨਾਭਾ: ਬੋੜਾ ਗੇਟ ਚੌਕ ਵਿਖੇ ਜੇਲ੍ਹ ਮੁਲਾਜ਼ਮ ਹਰਮਿੰਦਰ ਸਿੰਘ ਨੇ ਨਾਕੇ ’ਤੇ ਖੜੇ ਪੁਲਿਸ ਮੁਲਾਜ਼ਮ ’ਤੇ ਇਲਜ਼ਾਮ ਲਗਾਏ ਹਨ। ਮੁਲਾਜ਼ਮ ਹਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਵਿਆਹ ਤੋਂ ਪਰਤ ਰਿਹਾ ਸੀ ਤਾਂ ਰਸਤੇ ’ਚ ਨਾਕੇ ’ਤੇ ਏ.ਐੱਸ.ਆਈ ਮੇਵਾ ਸਿੰਘ ਨੇ ਉਸ ਨੂੰ ਗੱਡੀ ਰੋਕਣ ਲਈ ਕਿਹਾ ਤਾਂ ਉਹ ਗੱਡੀ ਸਾਈਡ ’ਤੇ ਲਗਾ ਹੀ ਰਹੇ ਹਨ ਤਾਂ ਏ.ਐੱਸ.ਆਈ ਮੇਵਾ ਸਿੰਘ ਨੇ ਉਹਨਾਂ ਦੀ ਗੱਡੀ ’ਚੇ ਬੈਟਰੀ ਮਾਰ ਸ਼ੀਸ਼ਾ ਤੋੜ ਦਿੱਤਾ ਜਿਸ ਕਾਰਨ ਉਹਨਾਂ ਦੀ ਇੱਕ ਲੜਕੀ ਜ਼ਖਮੀ ਹੋ ਗਈ ਹੈ। ਉਥੇ ਹੀ ਮਾਮਲੇ ’ਚ ਏ.ਐੱਸ.ਆਈ ਮੇਵਾ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਇਹ ਮੇਰੇ ਉਪਰ ਗੱਡੀ ਝੜਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਅਚਾਨਕ ਬੈਟਰੀ ਸ਼ੀਸ਼ੇ ’ਤੇ ਵੱਜ ਗਈ।

ABOUT THE AUTHOR

...view details