ਪੰਜਾਬ

punjab

14 ਦਸੰਬਰ ਨੂੰ ਕਿਲੀ ਚਹਿਲਾ ’ਚ ਹੋਵੇਗੀ ਇਤਿਹਾਸਕ ਰੈਲੀ- ਬੰਟੀ ਰੋਮਾਣਾ

By

Published : Dec 6, 2021, 5:19 PM IST

ਫਰੀਦਕੋਟ: 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਲੈ ਕੇ ਮੋਗਾ ਜ਼ਿਲ੍ਹੇ ਦੇ ਕਿਲੀ ਚਹਿਲਾ ਵਿਖੇ ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਜਿਲ੍ਹੇ ਪੱਧਰ ਦੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ’ਤੇ ਕਿਲੀ ਚਹਿਲਾ ਵਿਖੇ ਇੱਕ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਜੋ ਰਿਕਾਰਡ ਤੋੜ ਸਾਬਿਤ ਹੋਵੇਗੀ ਕਿਉਂਕਿ ਰੈਲੀ ਲਈ ਵਰਕਰਾਂ ਚ ਬਹੁਤ ਜੋਸ਼ ਹੈ ਅਤੇ ਆਪ ਮੁਹਰੇ ਹੀ ਬੱਸਾਂ ਦਾ ਪ੍ਰਬੰਧ ਕਰਕੇ ਰੈਲੀ ਚ ਜਾਣ ਲਈ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਰੀਬ 5000 ਵਰਕਰ ਫਰੀਦਕੋਟ ਜ਼ਿਲੇ ਚੋ ਰੈਲੀ ਚ ਸ਼ਮਲ ਹੋਣ ਦੀ ਉਮੀਦ ਹੈ।

ABOUT THE AUTHOR

...view details