ਪੰਜਾਬ

punjab

ਮਿਲਖਾ ਸਿੰਘ ਦੀ ਮੌਤ ਤੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਜਤਾਇਆ ਦੁਖ

By

Published : Jun 19, 2021, 7:34 PM IST

ਜਲੰਧਰ: ਫਲਾਇੰਗ ਸਿੱਖ (Flying Sikh) ਮਿਲਖਾ ਸਿੰਘ (Milkha Singh) ਦੀ ਮੌਤ ਤੋਂ ਬਾਅਦ ਪੂਰੇ ਖੇਡ ਜਗਤ ’ਚ ਸੋਗ ਦਾ ਮਾਹੌਲ ਹੈ, ਹਰ ਕੋਈ ਮਿਲਖਾ ਸਿੰਘ (Milkha Singh) ਦੀ ਮੌਤ ਦਾ ਦੁੱਖ ਜਤਾ ਰਿਹਾ ਹੈ। ਉਥੇ ਹੀ ਸਾਬਕਾ ਓਲੰਪੀਅਨ ਅਤੇ ਪਦਮਸ੍ਰੀ ਪਰਗਟ ਸਿੰਘ ਨੇ ਵੀ ਮਿਲਖਾ ਸਿੰਘ (Milkha Singh) ਦੀ ਮੌਤ ’ਤੇ ਦੁੱਖ ਜਤਾਇਆ ਹੈ। ਆਪਣੇ ਸੋਗ ਸੰਦੇਸ਼ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਮਿਲਖਾ ਸਿੰਘ (Milkha Singh) ਦੇ ਜਾਣ ਨਾਲ ਸਿਰਫ਼ ਖੇਡ ਜਗਤ ਨੂੰ ਹੀ ਨਹੀਂ ਬਲਕਿ ਹਰ ਕਿਸੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਕਿਉਂਕਿ ਮਿਲਖਾ ਸਿੰਘ (Milkha Singh) ਇੱਕ ਪ੍ਰੇਰਨਾ ਸਰੋਤ ਵਿਅਕਤੀ ਸੀ ਅਤੇ ਉਨ੍ਹਾਂ ਦਾ ਜੀਵਨ ਹਰ ਕਿਸੇ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਹੈ। ਉਹਨਾਂ ਕਿਹਾ ਕਿ ਮਿਲਖਾ ਸਿੰਘ (Milkha Singh) ਇੱਕ ਰੋਲ ਮਾਡਲ ਸੀ।

ABOUT THE AUTHOR

...view details