ਪੰਜਾਬ

punjab

ਬਸੰਤੀ ਰੰਗ ’ਚ ਰੰਗਿਆ ਪੰਜਾਬ, ਵੱਡੀ ਗਿਣਤੀ ’ਚ ਲੋਕ ਖਟਕੜ ਕਲਾਂ ਲਈ ਰਵਾਨਾ

By

Published : Mar 16, 2022, 11:22 AM IST

Updated : Feb 3, 2023, 8:19 PM IST

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਮਿਲੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਜਾ ਰਹੇ ( oath ceremony of Bhagwant Mann) ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਿਆਸੀ ਦਿੱਗਜ ਸ਼ਾਮਿਲ ਹੋ ਰਹੇ ਹਨ ਉੱਥੇ ਹੀ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਖਟਕੜ ਕਲਾਂ ਵਿਖੇ ਪਹੁੰਚ ਰਹੇ ਹਨ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈਕੇ ਅੰਮ੍ਰਿਤਸਰ ਵਿਖੇ ਆਪ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਖਟਕੜ ਕਲਾਂ ਪਹੁੰਚ ਰਹੇ (people from Amritsar going to Khatkal Kalan) ਹਨ। ਇੰਨ੍ਹਾਂ ਜਾਣ ਵਾਲੇ ਲੋਕਾਂ ਵਿੱਚ ਅਪਾਹਜ ਲੋਕ ਵੀ ਸ਼ਾਮਿਲ ਹਨ। ਸ਼ਾਮਿਲ ਹੋਣ ਵਾਲੇ ਇੰਨ੍ਹਾਂ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਭਗਵੰਤ ਮਾਨ ਦੇ ਜਿੱਤੇ ਅਤੇ ਪੰਜਾਬ ਵਿੱਚ ਹੋਣ ਜਾ ਰਹੇ ਬਦਲਾਅ ਦੀ ਖੁਸ਼ੀ ਹੈ ਇਸ ਲਈ ਉਹ ਸਹੁੰ ਚੁੱਕ ਸਮਾਮਗ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।
Last Updated : Feb 3, 2023, 8:19 PM IST

ABOUT THE AUTHOR

...view details