ਪੰਜਾਬ

punjab

ਡਿਪੂ ਹੋਲਡਰ ਤੋਂ ਬਿਨਾ ਆਪ ਆਗੂ ਨੇ ਵੰਡੀ ਘੱਟ ਕਣਕ, ਲੋਕਾਂ ਨੇ ਕੀਤਾ ਹੰਗਾਮਾ

By

Published : May 8, 2022, 10:52 AM IST

ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਰੱਤੋਕੇ (Ratoke village under Halqa Khadoor Sahib) ਵਿੱਚ ਡਿਪੋ ਹੋਲਡਰ ਦੀ ਬਜਾਏ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਰਹੀ ਸੀ। ਜਿਸ ਨੂੰ ਲੈਕੇ ਹੰਗਾਮਾ ਹੋ ਗਿਆ।

'ਆਪ' ਆਗੂ ਖ਼ਿਲਾਫ਼ ਲਾਭਪਾਤਰੀਆਂ ਦਾ ਰੋਸ ਪ੍ਰਦਰਸ਼ਨ
'ਆਪ' ਆਗੂ ਖ਼ਿਲਾਫ਼ ਲਾਭਪਾਤਰੀਆਂ ਦਾ ਰੋਸ ਪ੍ਰਦਰਸ਼ਨ

ਤਰਨਤਾਰਨ:ਕੇਂਦਰ ਸਰਕਾਰ (Central Government) ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵੰਡਣ ਲਈ ਆਈ ਮੁਫ਼ਤ ਕਣਕ ਦੀ ਵੰਡ (Free distribution of wheat) ਨੂੰ ਲੈਕੇ ਅਕਸਰ ਹੀ ਲਾਭਪਾਤਰੀਆਂ ਤੇ ਡਿਪੋ ਹੋਲਡਰਾਂ ਵਿਚਾਲੇ ਹੰਗਾਮਾਂ ਦੇਖਣ ਨੂੰ ਮਿਲਦਾ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਰੱਤੋਕੇ (Ratoke village under Halqa Khadoor Sahib) ਤੋਂ ਸਾਹਮਣੇ ਆਈਆ ਹਨ। ਜਿੱਥੇ ਡਿਪੋ ਹੋਲਡਰ ਦੀ ਬਜਾਏ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਰਹੀ ਸੀ। ਜਿਸ ਨੂੰ ਲੈਕੇ ਹੰਗਾਮਾ ਹੋ ਗਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਲਾਭਪਾਤਰੀਆ ਨੇ ਡਿਪੋ ਹੋਲਡਰ ਅਤੇ ਕਣਕ ਵੰਡ ਰਹੇ ਆਮ ਆਦਮੀ ਪਾਰਟੀ ਦੇ ਆਗੂ ‘ਤੇ ਇਲਜ਼ਾਮ (Aam Aadmi Party leader accused) ਲਗਾਏ ਹਨ, ਕਿ ਉਨ੍ਹਾਂ ਨੂੰ ਜੋ ਕਣਕ (wheat) ਵੰਡੀ ਜਾ ਰਹੀ ਹੈ ਇਹ ਸਿਰਫ਼ 10-10 ਕਿਲੋਂ ਵੰਡੀ ਜਾ ਰਹੀ ਹੈ, ਜਦਕਿ ਸਰਕਾਰ ਵੱਲੋਂ ਭੇਜੀ ਗਈ ਕਣਕ ਪ੍ਰੀਤ ਵਿਅਕਤੀ 25-25 ਕਿਲੋਂ ਹੈ, ਪਰ ਇਨ੍ਹਾਂ ਦੋਵਾਂ ਨੇ ਆਪਣੇ ਨਿਜੀ ਲਾਭ ਲਈ ਅਜਿਹੀ ਵੰਡ ਕਰਕੇ ਖੁਦ ਗਰੀਬਾਂ ਦੀ ਕਣਕ ਖਾਣਾ ਚਾਹੁੰਦੇ ਹਨ।

'ਆਪ' ਆਗੂ ਖ਼ਿਲਾਫ਼ ਲਾਭਪਾਤਰੀਆਂ ਦਾ ਰੋਸ ਪ੍ਰਦਰਸ਼ਨ

ਇਨ੍ਹਾਂ ਲੋਕਾਂ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਹਿਲਾਂ ਵੀ 25-25 ਕਿਲੋ ਕਣਕ ਮਿਲਦੀ ਸੀ, ਤਾਂ ਹੁਣ 10-10 ਕਿਲੋਂ ਕਿਵੇਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਕਰ ਰਹੇ ਲੋਕ ਗਰੀਬਾਂ ਦੀ ਕਣਕ ਵਿੱਚ ਕਟੌਤੀ ਕਰਕੇ ਭ੍ਰਿਸ਼ਟਾਚਾਰ ਕਰ ਰਹੇ ਹਨ। ਹਾਲਾਂਕਿ ਇਨ੍ਹਾਂ ਲੋਕਾਂ ਵੱਲੋਂ 10-10 ਕਿਲੋਂ ਕਣਕ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਆਉਦੀ ਕਣਕ ਨਹੀਂ ਮਿਲਦੀ ਉਦੋਂ ਤੱਕ ਉਹ ਕਿਸੇ ਵੀ ਕੀਮਤ ‘ਤੇ ਕਣਕ ਨਾ ਤਾਂ ਲੈਣਗੇ ਅਤੇ ਨਾ ਹੀ ਕਿਸੇ ਦੂਜੇ ਨੂੰ ਲੈਣ ਦੇਣਗੇ।

ਉਧਰ ਜਦੋਂ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ (Food Supply Inspector) ਹਰਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਬਿਨ੍ਹਾਂ ਡੀਪੂ ਹੋਲਡਰ ਤੋਂ ਕਣਕ ਦੇਣੀ ਬਹੁਤ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਰੋਕ ਲਗਵਾ ਦਿੱਤੀ ਹੈ। ਜਦੋਂ ਕਣਕ ਵੰਡ ਰਹੇ ਨੌਜਵਾਨ ਸਰਤਾਜ ਸਿੰਘ ਨੂੰ ਪੱਤਰਕਾਰਾਂ ਪੁੱਛਿਆ ਕਿ ਤੁਹਾਡੇ ਪਿੰਡ ਵਿੱਚ ਕੁੱਲ ਕਿੰਨੀ ਕਣਕ ਆਈ ਹੈ ਤਾਂ ਉਸ ਨੇ ਹਾਸੋ ਹੀਣਾ ਜਵਾਬ ਦਿੰਦਿਆ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜਦੋਂ ਪੱਤਰਕਾਰਾਂ ਨੇ ਉਸ ਨੂੰ ਸਵਾਲ ਪੁੱਛਿਆ ਕਿ ਤੁਸੀਂ ਕਿੰਨੀ ਕਣਕ ਵੰਡ ਰਹੇ ਹੋ ਤਾਂ ਉਸ ਨੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਮੁਤਾਬਕ ਵੱਧ ਘੱਟ ਕਣਕ ਵੰਡਾਗੇ। ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਸਿਆਸੀ ਦਖਲ ਅੰਦਾਜੀ ਬੰਦ ਕਰਕੇ ਡੀਪੂ ਹੋਲਡਰਾਂ ਦੇ ਅਧੀਨ ਕਣਕ ਵੰਡੀ ਜਾਵੇ ਅਤੇ ਪਿੰਡ ਦੇ ਸੈਂਕੜੇ ਲੋਕ ਨਿਰਾਸ਼ ਹੋ ਕੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਵਾਪਸ ਘਰਾਂ ਨੂੰ ਮੁੜ ਗਏ।

ਇਹ ਵੀ ਪੜ੍ਹੋ:'ਝੋਨੇ ਦੀ ਸਿੱਧੀ ਬਿਜਾਈ ਪੰਜਾਬ ਤੇ ਕਿਸਾਨਾਂ ਲਈ ਲਾਹੇਵੰਦ'

ABOUT THE AUTHOR

...view details