ਪੰਜਾਬ

punjab

ਜ਼ੀਰਾ ਤੋਂ ਬਾਅਦ ਹੁਣ ਕਿਸਾਨਾਂ ਨੇ ਲੋਹੁਕਾਂ ਸ਼ਰਾਬ ਫੈਕਟਰੀ ਖ਼ਿਲਾਫ਼ ਖੋਲ੍ਹਿਆ ਮੋਰਚਾ

By

Published : Jan 24, 2023, 2:02 PM IST

ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਤਰਨਤਾਰਨ ਦੀ ਲੋਹੁਕਾਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਮੋਰਚਾ ਖੋਲ ਦਿੱਤਾ ਹੈ। ਇਹ ਫੈਕਟਰੀ ਰਾਣਾ ਸ਼ੂਗਰ ਮਿੱਲ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ।

After the cumin liquor factory, now the farmers have opened a front against the Lohukan liquor factory
ਜੀਰਾ ਤੋਂ ਬਾਅਦ ਹੁਣ ਕਿਸਾਨਾਂ ਨੇ ਲੋਹੁਕਾਂ ਸ਼ਰਾਬ ਫੈਕਟਰੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਤਰਨਤਾਰਨ: ਰਿਹਾਇਸ਼ੀ ਇਲਾਕਿਆਂ ਵਿਚ ਲੱਗੀਆਂ ਫੈਕਟਰੀਆਂ ਕਾਰਨ ਲੋਕਾਂ ਦੀ ਸਿਹਤ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਹੁਣ ਲੋਕਾਂ ਨੇ ਅਜਿਹੀਆਂ ਫੈਕਟਰੀਆਂ ਕਾਰਨ ਪ੍ਰਸ਼ਾਸਨ ਖਿਲਾਫ ਮੋਰਚੇ ਖੋਲਣੇ ਸ਼ੁਰੂ ਕਰ ਦਿਤੇ ਹਨ, ਹਾਲ ਹੀ ਚ ਜਿਥੇ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਮੋਰਚੇ ਲਾਏ ਅਤੇ ਫੈਕਟਰੀ ਨੂੰ ਬੰਦ ਕਰਵਾਇਆ। ਉਸੇ ਤਰ੍ਹਾਂ ਹੀ ਹੁਣ ਤਰਨਤਾਰਨ ਦੀ ਲੋਹੁਕਾਂ ਸ਼ਰਾਬ ਫੈਕਟਰੀ ਕਾਰਨ ਗੰਧਲੇ ਹੋ ਰਹੇ ਪਾਣੀ ਨੂੰ ਲੈ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਫੈਕਟਰੀ ਖ਼ਿਲਾਫ਼ ਰੋਡ ਮਾਰਚ ਕਰਕੇ ਕੀਤਾ। ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਲੋਹੁਕਾ ਵਿਖੇ ਬਣੀ ਸ਼ਰਾਬ ਫੈਕਟਰੀ ਵਿੱਚੋਂ ਜਮੀਨ ਵਿੱਚ ਪਾਈ ਜਾ ਰਹੇ ਲਾਹਣ ਤੋਂ ਬਾਅਦ ਲੋਕਾਂ ਦੇ ਖੇਤਾਂ ਦੇ ਬੋਰਾ ਵਿਚੋਂ ਨਿਕਲ ਰਹੇ ਗੰਧਲੇ ਪਾਣੀ ਤੋਂ ਬਾਅਦ ਇਲਾਕੇ ਵਿੱਚ ਪਾਣੀ ਗੰਧਲਾ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਈ ਸੀ।

ਜਿਸ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਅੱਜ ਪਿੰਡ ਲੋਹਕਾ ਪਿੰਡ ਜੌੜਾ ਨੱਥੂਪੁਰ ਹੁੰਦੇ ਹੋਏ ਇਕ ਵਿਸ਼ਾਲ ਰੋਡ ਮਾਰਚ ਜ਼ਰੀਏ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪੰਜਾਬ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਲ਼ੋਹੁਕਾ ਪਿੰਡ ਵਿਖੇ ਲੱਗੀ ਰਾਣਾ ਸ਼ੂਗਰ ਮਿੱਲ ਵਿਁਚ ਰਹੀ ਸ਼ਰਾਬ ਤੋਂ ਬਾਅਦ ਵੇਸਟ ਪਾਣੀ ਜੋ ਕਿ ਜ਼ਮੀਨ ਹੇਠਾਂ ਪਾਇਆ ਜਾ ਰਿਹਾ ਹੈ

ਇਹ ਵੀ ਪੜ੍ਹੋ :26 ਜਨਵਰੀ ਦੀ ਜੀਂਦ ਮਹਾਂ ਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ 'ਤੇ, ਕਿਸਾਨਾਂ ਨੇ ਪ੍ਰੋਗਰਾਮ ਦਾ ਰੋਡ ਮੈਪ ਕੀਤਾ ਤਿਆਰ

ਜਿਸ ਕਾਰਨ ਦੇ ਨਾਲ ਲਗਦੇ ਖੇਤਾ ਵਿੱਚ ਗੰਧਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਇਲਾਕੇ ਵਿੱਚ ਸੈਂਪਲ ਲਾਏ ਜਾਣ ਅਤੇ ਫੈਕਟਰੀ ਦੇ ਮਾਲਕ ਨੂੰ ਹੋਰ ਵੀ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਨਾਲ ਪਾਣੀ ਗੰਧਲਾ ਨਾ ਹੋਵੇ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਰੋਸ ਮਾਰਚ ਕਰਕੇ ਦਰਸ਼ਨ ਕਰਨਾ ਪੈ ਰਿਹਾ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਰਾਣਾ ਸ਼ੂਗਰ ਮਿੱਲ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਓਹਨਾ ਦੀ ਨਾ ਸੁਣਵਾਈ ਕੀਤੀ ਤਾਂ ਅਸੀਂ ਧਰਨੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਫੈਕਟਰੀਆਂ ਖਿਲਾਫ ਲੋਕਾਂ ਵਲੋਂ ਅਵਾਜ ਚੁਕੀ ਜਾਂਦੀ ਰਹੀ ਹੈ, ਪਰ ਬਾਵਜੂਦ ਇਸ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨਾਂ ਦੀ ਸੁਣਵਾਈ ਨਹੀਂ ਹੋਈ ਜਿਸ ਤਹਿਤ ਹੁਣ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਲੋਕ ਇਹ ਮੰਗ ਕਰ ਰਹੇ ਹਨ ਕਿ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਕੇ ਆਪਣੇ ਕਾਰੋਬਾਰ ਨਾ ਚਲਾਏ ਜਾਣ।

ABOUT THE AUTHOR

...view details