ਪੰਜਾਬ

punjab

Police arrested the thugs: ਪੁਲਿਸ ਨੇ ਠੱਗ ਗਿਰੋਹ ਕੀਤਾ ਕਾਬੂ, ਪੈਸੇ ਦੁੱਗਣੇ ਕਰਨ ਦਾ ਦਿੰਦੇ ਸਨ ਝਾਂਸਾ

By

Published : Mar 19, 2023, 7:04 PM IST

ਕਾਗਜ ਦੀ ਜਗ੍ਹਾ ਅਸਲੀ ਨੋਟ ਦੇ ਕੇ ਲੋਕਾਂ ਨੂੰ ਠਗਣ ਵਾਲੇ ਪੁਲਿਸ ਨੇ ਕਾਬੂ ਕੀਤੇ ਹੈ। ਆਮ ਵਿਅਕਤੀ ਨੂੰ ਝਾਂਸਾ ਦੇ ਕਿ 1 ਲੱਖ ਦਾ 8 ਲੱਖ ਦੇਣ ਦਾ ਵਾਅਦਾ ਕਰਦੇ ਸਨ ਅਤੇ ਕਹਿੰਦੇ ਸਨ ਕਿ ਇਹ ਨੋਟ ਬਣਾਉਣ ਲਈ ਲੋਸ਼ਨ ਆਦਿ ਲਈ 1 ਲੱਖ ਰੁਪਏ ਦੀ ਮੰਗ ਕਰਦੇ ਸਨ ਜਿਸ ਤੋਂ ਇਹ ਕਹਿੰਦੇ ਸਨ 10 ਲੱਖ ਰੁਪਏ ਬਣੇਗਾ ਦੋ ਲੱਖ ਉਹ ਕਮਿਸ਼ਨ ਰੱਖਣਗੇ ਅਤੇ 8 ਲੱਖ ਦੇਣਗੇ।

Sri Muktars Sahib Police arrested the thugs, who used to deceive to double the money
Police arrested the thugs: ਸ੍ਰੀ ਮੁਕਤਰਸ ਸਾਹਿਬ ਪੁਲਿਸ ਨੇ ਕਾਬੂ ਕੀਤੇ ਠੱਗ, ਪੈਸੇ ਦੁੱਗਣੇ ਕਰਨ ਦਾ ਦਿੰਦੇ ਸੀ ਝਾਂਸਾ

ਪੁਲਿਸ ਨੇ ਠੱਗ ਗਿਰੋਹ ਕੀਤਾ ਕਾਬੂ, ਪੈਸੇ ਦੁੱਗਣੇ ਕਰਨ ਦਾ ਦਿੰਦੇ ਸਨ ਝਾਂਸਾ

ਸ੍ਰੀ ਮੁਕਤਸਰ ਸਾਹਿਬ : ਸੂਬੇ ਅੰਦਰ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਦੀਆ ਹਦਾਇਤਾਂ 'ਤੇ ਕਾਰਵਾਈ ਕਰਦੇ ਹੋਏ, ਇੰਸਪੈਕਟਰ ਦਲਜੀਤ ਸਿੰਘ ਇੰਚਾਰਜ਼ ਸੀ.ਆਈ.ਏ ਅਤੇ ਪੁਲਿਸ ਪਾਰਟੀ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦੇ ਨਾਮ ਤੇ ਠੱਗੀ ਮਾਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਇਸ ਗਰੋਹ ਦੇ ਲੋਕ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੰਦੇ ਸਨ। ਡੀਐਸਪੀ ਅਨੁਸਾਰ ਡੀ ਐਸ ਪੀ ਅਨੁਸਾਰ ਇਹ ਦੋ ਸੀਸਿਆਂ ਵਿਚਕਾਰ ਕਾਗਜ ਰੱਖ ਕਿ ਦੋਵਾਂ ਪਾਸੇ ਨੋਟ ਰੱਖ ਕੇ ਇਕ ਲੋਸ਼ਨ ਲਾ ਕੇ ਇਸਨੂੰ ਧੁੱਪ 'ਤੇ ਰੱਖ ਕਿ ਕਹਿੰਦੇ ਸਨ ਕਿ ਇਹ ਕਾਗਜ 'ਤੇ ਨੋਟ ਬਣ ਜਾਵੇਗਾ। ਇਸ ਤਰ੍ਹਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਸਨ।

10 ਲੱਖ ਰੁਪਏ ਬਣਵਾ ਦੇਣਗੇ: ਪੁਲਿਸ ਅਨੁਸਾਰ ਇਹ ਪਹਿਲੀ ਵਾਰ ਸੀ ਜਦੋਂ ਉਹ ਕਾਗਜ਼ ਦੀ ਥਾਂ ਅਸਲੀ ਨੋਟ ਦਿੰਦੇ ਸਨ ਅਤੇ ਲੋਕਾਂ ਨੂੰ ਬਾਜ਼ਾਰ ਵਿਚ ਨੋਟ ਚੈੱਕ ਕਰਨ ਲਈ ਕਹਿੰਦੇ ਸਨ, ਜਿਸ 'ਤੇ ਕਈ ਲੋਕਾਂ ਨੇ ਵਿਸ਼ਵਾਸ ਕੀਤਾ। ਫਿਰ ਉਹ ਆਮ ਲੋਕਾਂ ਨੂੰ ਧੋਖਾ ਦਿੰਦੇ ਸਨ ਕਿ ਉਨ੍ਹਾਂ ਨੇ 1 ਲੱਖ ਦੇ 8 ਲੱਖ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਇਹ ਨੋਟ ਬਣਾਉਣ ਲਈ 1 ਲੱਖ ਰੁਪਏ ਲੋਸ਼ਨ ਆਦਿ ਦੀ ਮੰਗ ਕਰਦੇ ਸਨ, ਜਿਸ ਤੋਂ ਉਨ੍ਹਾਂ ਨੇ ਕਿਹਾ ਕਿ 10 ਲੱਖ ਰੁਪਏ ਬਣਵਾ ਦੇਣਗੇ ਅਤੇ 2 ਲੱਖ ਕਮਿਸ਼ਨ ਰੱਖੇਗਾ। ਅਤੇ ਉਹ 8 ਲੱਖ ਦੇਣਗੇ। ਪਰ ਉਨ੍ਹਾਂ ਨੇ ਕੋਈ ਪੈਸਾ ਵਾਪਸ ਨਹੀਂ ਕੀਤਾ।

ਇਹ ਵੀ ਪੜ੍ਹੋ :Youth Blocked Bathinda Talwandi Sabo road: ਅੰਮ੍ਰਿਤਪਾਲ 'ਤੇ ਐਕਸ਼ਨ ਤੋਂ ਖਫਾ, ਨੌਜਵਾਨਾਂ ਨੇ ਬਠਿੰਡਾ ਤਲਵੰਡੀ ਸਾਬੋ ਸੜਕ ਕੀਤੀ ਜਾਮ

ਕਾਗਜ਼ ਦੇ ਬੰਡਲ:ਪੁਲਿਸ ਨੇ ਇੱਕ ਕਥਿਤ ਦੋਸ਼ੀ ਮਾਣਾ ਸਿੰਘ ਪੁੱਤਰ ਚਿਮਨ ਲਾਲ ਪਿੰਡ ਝੌਕ ਮੋਹੜਿਆਵਾਲੀ (ਫਿਰੋਜਪੁਰ) ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦੋ ਕਥਿਤ ਦੋਸ਼ੀ ਦੂਸਰੇ ਦੋਸ਼ੀ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਕੰਦ ਸਿੰਘ ਵਾਲਾ ਅਤੇ ਚਮਕੌਰ ਮਸੀਹ ਪੁੱਤਰ ਵਜ਼ੀਰ ਮਸੀਹ ਵਾਸੀ ਜੋਧ ਪੁਰ (ਫਿਰੋਜਪੁਰ) ਦੀ ਪੁਲਿਸ ਵੱਲੋਂ ਭਾਲ ਜਾਰੀ ਹੈ। ਇਸ ਵਿੱਚ ਦੋਸ਼ੀਆਂ ਵੱਲੋਂ ਠੱਗੀ ਮਾਰਨ ਵਾਲਾ ਸਮਾਨ 14 ਪੀਸ ਸ਼ੀਸ਼ੇ, 04 ਕੈਮੀਕਲ ਦੀਆਂ ਸ਼ੀਸ਼ੀਆਂ, 60 ਬੰਡਲ ਵਾਈਟ ਕਾਗਜ਼ ਦੇ ਬੰਡਲਾ ਦੇ ਜਿਨ੍ਹਾਂ ਨੂੰ 500 ਰੁਪਏ ਦੇ ਨੋਟਾਂ ਦੇ ਬਰਾਬਰ ਦੇ ਅਕਾਰ ਵਿੱਚ ਕੱਟਿਆ ਹੋਇਆ ਹੈ, 2 ਜਾਅਲੀ ਜਲੇ ਹੋਏ ਨੋਟ 500 ਰੁਪਏ ਦੇ, ਲਿਫਾਫੇ ਵਿੱਚ ਪੋਡਰ ਨੋਮਾ ਵਸਤੂ ਅਤੇ 02 ਕਾਰਾ ਮਾਰਕਾ ਅਮੇਜ਼ ਹਾਡਾਂ ਨੰਬਰ ਪੀ.ਬੀ. 05 ਏ.ਏ 2075, ਬਰੀਜ਼ਾ ਨੰਬਰ ਪੀ.ਬੀ. 29 ਏ.ਐਫ 2075 ਬ੍ਰਾਮਦ ਕੀਤੀਆ ਗਈਆ।

ABOUT THE AUTHOR

...view details