ਪੰਜਾਬ

punjab

ਦੀਪ ਸਿੱਧੂ ਵੱਲੋਂ ਜਥੇਬੰਦੀਆਂ ਨੂੰ ਮਨ ਮੁਟਾਵ ਦੂਰ ਕਰਨ ਦੀ ਕੀਤੀ ਅਪੀਲ

By

Published : May 21, 2021, 7:38 PM IST

ਦੀਪ ਸਿੱਧੂ ਦਾ ਕਹਿਣਾ ਲਾਲ ਕਿਲ੍ਹਾ ਹਿੰਸਾ 'ਚ ਸਭ ਤੋਂ ਪਹਿਲਾ ਸਰਕਾਰ ਵਲੋਂ ਹਿੰਸਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਦਿੱਲੀ ਪੁਲਿਸ ਕੋਲ ਇਹ ਸਾਰੀਆਂ ਵੀਡੀਓ ਹਨ, ਪਰ ਉਨ੍ਹਾਂ ਵਲੋਂ ਸਿਰਫ਼ ਕਿਸਾਨਾਂ ਨੂੰ ਹੀ ਹਿੰਸਾ ਦਾ ਜਿੰਮੇਵਾਰ ਠਹਿਰਾਇਆ ਹੈ।

ਸਿੱਧੂ ਨੇ ਜਥੇਬੰਦੀਆਂ ਨੂੰ ਮਨ ਮੁਟਾਵ ਦੂਰ ਕਰਨ ਦੀ ਕੀਤੀ ਅਪੀਲ
ਸਿੱਧੂ ਨੇ ਜਥੇਬੰਦੀਆਂ ਨੂੰ ਮਨ ਮੁਟਾਵ ਦੂਰ ਕਰਨ ਦੀ ਕੀਤੀ ਅਪੀਲ

ਸ੍ਰੀ ਮੁਕਤਸਰ ਸਾਹਿਬ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਰਿਹਾਈ ਤੋਂ ਬਾਅਦ ਦੀਪ ਸਿੱਧੂ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚਿਆ। ਜਿਥੇ ਉਨ੍ਹਾਂ ਵਲੋਂ ਕਿਸਾਨ ਸੰਘਰਸ਼ ਦੀ ਲਾਮਬੰਦੀ ਲਈ ਤਿਆਰੀ ਸ਼ੁਰੂ ਕੀਤੀ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਵੀ ਦੀਪ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ।

ਸਿੱਧੂ ਨੇ ਜਥੇਬੰਦੀਆਂ ਨੂੰ ਮਨ ਮੁਟਾਵ ਦੂਰ ਕਰਨ ਦੀ ਕੀਤੀ ਅਪੀਲ

ਇਸ ਮੌਕੇ ਗੱਲਬਾਤ ਕਰਦਿਆਂ ਦੀਪ ਸਿੱਧੂ ਦਾ ਕਹਿਣਾ ਲਾਲ ਕਿਲ੍ਹਾ ਹਿੰਸਾ 'ਚ ਸਭ ਤੋਂ ਪਹਿਲਾ ਸਰਕਾਰ ਵਲੋਂ ਹਿੰਸਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਦਿੱਲੀ ਪੁਲਿਸ ਕੋਲ ਇਹ ਸਾਰੀਆਂ ਵੀਡੀਓ ਹਨ, ਪਰ ਉਨ੍ਹਾਂ ਵਲੋਂ ਸਿਰਫ਼ ਕਿਸਾਨਾਂ ਨੂੰ ਹੀ ਹਿੰਸਾ ਦਾ ਜਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕਿਸਾਨ ਸੰਘਰਸ਼ ਸਭ ਦਾ ਸਾਝੀ ਲਵਾਈ ਹੈ। ਇਸ ਲਈ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਆਪਣੇ ਮਨ ਮੁਟਾਵ ਦੂਰ ਕਰਦਿਆਂ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਸਿੱਧੂ ਦਾ ਕਹਿਣਾ ਕਿ ਸਰਕਾਰ ਵਲੋਂ ਤਾਂ ਇਲਜ਼ਾਮ ਲਗਾਏ ਹੀ ਜਾਣੇ ਸੀ, ਪਰ ਕਿਸਾਨ ਲੀਡਰਾਂ ਵਲੋਂ ਵੀ ਇਲਜ਼ਾਮ ਲਗਾਏ ਗਏ। ਇਸ ਦੇ ਨਾਲ ਹੀ ਦੀਪ ਸਿੱਧੂ ਦਾ ਕਹਿਣਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਸਿਰਫ਼ ਚੰਡੀਗੜ੍ਹ ਦੀਆਂ ਕੋਠੀਆਂ 'ਚ ਬੈਠੇ ਹਨ, ਜਦਕਿ ਉਨ੍ਹਾਂ ਨੂੰ ਕਿਸਾਨ ਸੰਘਰਸ਼ 'ਚ ਬਰਾਬਰ ਚੱਲਣਾ ਚਾਹੀਦਾ ਸੀ।

ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚਾ ਵੱਲੋਂ PM ਮੋਦੀ ਨੂੰ ਚਿੱਠੀ, ਅੰਦੋਲਨ ਪ੍ਰਤੀ ਬੇਰੁਖੀ ਤੋੜਨ ਦੀ ਅਪੀਲ

ABOUT THE AUTHOR

...view details