ਪੰਜਾਬ

punjab

ਗੁਲਾਬੀ ਸੁੰਡੀ ਨੇ ਨਰਮੇ ਨੂੰ ਬਣਾਇਆ ਨਿਸ਼ਾਨਾ, ਦੁਖੀ ਕਿਸਾਨ ਨੇ ਖੜ੍ਹੀ ਫਸਲ 'ਤੇ ਚਲਾਇਆ ਟਰੈਕਟਰ

By

Published : Jul 15, 2023, 1:00 PM IST

ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਰੂਹੜਿਆਵਾਲੀ ਦੇ ਕਿਸਾਨ ਨੇ ਖੜੀ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਹੈ। ਦਰਾਅਸਰ ਫਸਲ ਉੱਤੇ ਗੁਲਾਬੀ ਸੁੰਡੀ ਨੇ ਅਟੈਕ ਕਰ ਦਿੱਤਾ ਸੀ, ਜਿਸ ਕਾਰਨ ਇਹ ਖਰਾਬ ਹੋ ਰਹੀ ਸੀ। ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

In Sri Muktsar Sahib, the pink sundi made a target, the sad farmer drove the tractor on the standing crop.
Farming News : ਗੁਲਾਬੀ ਸੁੰਡੀ ਨੇ ਨਰਮੇ ਨੂੰ ਬਣਾਇਆ ਨਿਸ਼ਾਨਾ,ਦੁਖੀ ਕਿਸਾਨ ਨੇ ਖੜ੍ਹੀ ਫਸਲ 'ਤੇ ਚਲਾਇਆ ਟਰੈਕਟਰ

ਸ੍ਰੀ ਮੁਕਤਸਰ ਸਾਹਿਬ ਵਿੱਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਹੋਈ ਖਰਾਬ

ਸ੍ਰੀ ਮੁਕਤਸਰ ਸਾਹਿਬ : ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਹਮੇਸ਼ਾ ਦੀ ਤਰ੍ਹਾਂ ਕਿਸਾਨ ਕੁਦਰਤੀ ਮਾਰ ਹੇਠ ਹਨ। ਜਿਥੇ ਹੜ੍ਹਾਂ ਕਾਰਨ ਫਸਲ ਤਬਾਹ ਹੋ ਗਈ ਹੈ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੂਹੜਿਆਵਾਲੀ ਵਿੱਚ ਨਰਮੇ 'ਤੇ ਇੱਕ ਵਾਰ ਫਿਰ ਤੋਂ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨ ਨੇ ਨਰਮੇ ਦੀ ਖੜ੍ਹੀ ਫਸਲ ਨੂੰ ਵਾਹ ਦਿੱਤਾ ਹੈ। ਕਿਸਾਨ ਨੇ ਕਿਹਾ ਕਿ ਕਈ ਵਾਰ ਸਪਰੇਅ ਕੀਤੀ ਹੈ, ਪਰ ਇਸ ਦੇ ਬਾਵਜੂਦ ਇਹ ਲਗਾਤਾਰ ਫਸਲ ਨੂੰ ਤਬਾਹ ਕਰ ਗਈ, ਜਿਸ ਕਾਰਨ ਉਸ ਨੂੰ ਫਸਲ ਵਾਹਣੀ ਹੀ ਪਈ ਹੈ।

ਨਰਮੇ ਦੀ ਫਸਲ ਤਬਾਹ ਹੋਣ 'ਤੇ ਹੋਇਆ ਭਾਰੀ ਨੁਕਸਾਨ:ਪੀੜਤ ਕਿਸਾਨ ਨਵਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਹੋਰ ਕਿਸਾਨ ਵੀ ਇਸ ਤਰ੍ਹਾਂ ਪੁੱਤਾਂ ਵਾਂਗ ਪਾਲੀ ਫਸਲ ਵਾਹਣ ਲਈ ਮਜਬੂਰ ਹਨ। ਕਿਸਾਨਾਂ ਦੀ ਮੰਨੀਏ ਤਾਂ ਅਗੇਤੇ ਲਾਏ ਇਸ ਨਰਮੇ ਦੇ ਟੀਂਡੇ, ਪੱਕਣ ਉਪਰੰਤ ਖਿੜ ਨਹੀਂ ਰਹੇ ਸਨ, ਜਦ ਉਹਨਾਂ ਨੂੰ ਤੋੜ ਕੇ ਵੇਖਿਆ ਗਿਆ ਤਾਂ ਗੁਲਾਬੀ ਸੁੰਡੀ ਨੇ ਇਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ, ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਜਿਹੜੀਆਂ ਵੀ ਦਵਾਈਆਂ ਦੀ ਸਪਰੇਅ ਕਰਨ ਲਈ ਕਿਹਾ ਗਿਆ ਸੀ, ਉਹਨਾਂ ਨੇ ਉਹਨਾਂ ਦੀ ਵਰਤੋਂ ਹੀ ਕੀਤੀ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਮੁਆਵਜ਼ਾਂ ਦੇਵੇ।

ਸਰਕਾਰ ਕਿਸਾਨਾਂ ਦੀ ਬਾਂਹ ਫੜ੍ਹੇ:ਕਿਸਾਨਾਂ ਅਨੁਸਾਰ ਹੁਣ ਤੱਕ ਉਹਨਾਂ ਦਾ 15 ਤੋਂ 20 ਹਜ਼ਾਰ ਪ੍ਰਤੀ ਏਕੜ ਖਰਚਾ ਆ ਚੁੱਕਾ ਹੈ, ਜੋ ਕਿ ਹੁਣ ਮਿੱਟੀ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਰਥਿਕ ਤੰਗੀ ਤੋਂ ਨਿਕਲ ਸਕਣ ਤੇ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ।

ABOUT THE AUTHOR

...view details