ਮਲੇਰਕੋਟਲਾ:ਪੂਰੇ ਦੇਸ਼ ਅੰਦਰ ਈਦ ਦਾ ਤਿਉਹਾਰ ਸ਼ਰਧਾ ਭਾਵਨਾ ਦੇ ਨਾਲ ਈਦ ਦੀ ਨਮਾਜ਼ ਅਦਾ ਕਰਕੇ ਮਨਾਇਆ ਗਿਆ, ਜੇਕਰ ਗੱਲ ਕਰੀਏ ਬਹੁਗਿਣਤੀ ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਦੀ ਤਾਂ ਇੱਥੇ ਵੀ ਹਜ਼ਾਰਾਂ ਦੀ ਸੰਖਿਆ ਵਿੱਚ ਲੋਕਾਂ ਨੇ ਈਦ ਦੀ ਨਮਾਜ਼ ਵੱਡੀ ਈਦਗਾਹ ਵਿੱਚ ਅਦਾ ਕੀਤੀ।
ਜਿੱਥੇ ਲੋਕਾਂ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ, ਉੱਥੇ ਹੀ ਕੁੱਝ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦਗਾਹ ਦੇ ਬਾਹਰ ਹੱਥਾਂ ਦੇ ਵਿੱਚ ਬੈਨਰ ਫੜ ਕੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਜਾਂ ਰਿਹਾ ਸੀ। ਕਿਉਂਕਿ ਨਵਜੋਤ ਸਿੰਘ ਸਿੱਧੂ ਨੇ 2017 ਵਿੱਚ ਮਲੇਰਕੋਟਲਾ ਦੀ ਈਦਗਾਹ ਦੇ ਵਿੱਚ ਆਏ ਸੀ, ਤੇ ਇਸ ਈਦਗਾਹ ਦੇ ਮੀਨਾਰ ਤੋਂ ਵੱਡੇ ਐਲਾਨ ਕੀਤੇ ਸੀ।
ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਐਲਾਨਾਂ ਵਿੱਚ ਵੱਡੀ ਈਦਗਾਹ ਬਾਬਾ ਹੈਦਰ ਸ਼ੇਖ਼ ਦਰਗਾਹ ਅਤੇ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਐਲਾਨ ਕਰਕੇ ਗਏ ਸੀ, ਇੰਨ੍ਹਾਂ ਹੀ ਨਹੀਂ ਬਲਕਿ ਆਪਣੇ ਨਿੱਜੀ ਖਾਤੇ ਵਿੱਚੋਂ ਲੱਖਾਂ ਰੁਪਏ ਬਾਬਾ ਹੈਦਰ ਸ਼ੇਖ ਨੂੰ ਦੇਣ ਦੀ ਵੀ ਗੱਲ ਕਹੀ ਗਈ ਸੀ,