ਪੰਜਾਬ

punjab

ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਪੁੱਤਰ ਲਾਪਤਾ, 75 ਸਾਲਾ ਬਜ਼ੁਰਗ ਹੁਣ ਇੱਕਲਾ ਖਾ ਰਿਹਾ ਦਰ-ਦਰ ਦੀਆਂ ਠੋਕਰਾਂ

By

Published : Sep 22, 2022, 10:44 AM IST

Updated : Sep 22, 2022, 1:56 PM IST

ਸੰਗਰੂਰ ਦੇ ਪਿੰਡ ਹਰਿਆਓ ਵਿਖੇ ਇਕ 75 ਸਾਲਾ ਬਜ਼ੁਰਗ ਜਮੇਰ ਸਿੰਘ ਦਾ ਇਕ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਗਿਆ ਅਤੇ ਦੂਜਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਲਾਪਤਾ ਹੈ। ਇੱਥੇ ਹੀ, ਉਸ ਦੇ ਦੁੱਖ ਖ਼ਤਮ ਨਹੀਂ ਹੋਏ, ਉਸ ਦੀ ਪਤਨੀ ਅਤੇ ਨੂੰਹ ਵੀ ਮਰ ਚੁੱਕੇ ਹਨ, ਹੁਣ ਇੱਕਲਾ ਹੀ ਖ਼ਸਤਾ ਹਾਲਤ ਮਕਾਨ ਵਿੱਚ ਰਹਿਣ ਲਈ ਮਜ਼ਬੂਰ ਹੈ।

Needy Old Man in Sangrur
Needy Old Man in Sangrur

ਸੰਗਰੂਰ: ਅਕਸਰ ਹੀ, ਲੋੜਵੰਦਾਂ ਲਈ ਕਈ ਦਾਨੀ ਸੱਜਣ ਅੱਗੇ ਆ ਕੇ ਉਨ੍ਹਾਂ ਦਾ ਹੱਥ ਫੜ੍ਹਦੇ ਹਨ। ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਦੇ ਹਨ। ਅਜਿਹੇ ਹੀ ਦਾਨੀ ਸੱਜਣ ਦੀ ਜ਼ਰੂਰਤ ਹੈ ਪਿੰਡ ਹਰਿਆਓ ਵਿਖੇ ਇਕ 75 ਸਾਲਾ ਬਜ਼ੁਰਗ ਨੂੰ, ਜਿਸ ਦੇ ਸਾਰੇ ਪਰਿਵਾਰਕ ਮੈਂਬਰ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਹੁਣ ਇਕੱਲਾ ਠੇਡੇ ਖਾਣ ਅਤੇ ਢਿੱਡੋਂ ਭੁੱਖਾ ਰਹਿਣ ਲਈ ਮਜ਼ਬੂਰ ਹੈ। ਪਿੰਡ ਹਰਿਆਊ ਦਾ ਜਮੇਰ ਸਿੰਘ, ਜਿਸਦੇ ਘਰ ਵਿੱਚ ਦੋ ਹੀ ਕਮਰੇ ਹਨ ਜਿਨ੍ਹਾਂ ਵਿੱਚੋਂ ਇੱਕ ਢਹਿ ਗਿਆ ਹੈ ਅਤੇ ਦੂਜੇ ਦੀ ਛੱਤ ਡਿੱਗਣ ਕਿਨਾਰੇ ਹੈ ਜਿਸ ਦੇ ਬਾਲੇ ਟੁੱਟੇ ਪਏ ਹਨ, ਜੋ ਕਿਸੇ ਵੇਲੇ ਵੀ ਜਮੇਰ ਸਿੰਘ ਦੀ ਜਾਨ ਲੈ (Needy Old Man in Sangrur) ਸਕਦੇ ਹਨ।

75 ਸਾਲਾ ਬਜ਼ੁਰਗ ਹੁਣ ਇੱਕਲਾ ਖਾ ਰਿਹਾ ਦਰ-ਦਰ ਦੀਆਂ ਠੋਕਰਾਂ

ਪੀੜਤ ਜਮੇਰ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਦਵਾਈ ਲਈ ਵੀ ਪੈਸੇ ਨਹੀਂ ਹਨ, ਬਿਰਧ ਹੋਣ ਕਾਰਨ ਦਿਹਾੜੀ ਵੀ ਨਹੀਂ ਹੁੰਦੀ। ਕਦੇ ਕਦਾਈਂ ਕਿਸੇ ਘਰ ਥੋੜ੍ਹਾ ਬਹੁਤਾ ਕੰਮ ਕਰਕੇ 20-30 ਰੁਪਏ ਮਿਲ ਜਾਂਦੇ ਹਨ। ਜਿਸ ਦੀ ਦਵਾਈ ਆਦਿ ਲੈ ਲੈਂਦਾ ਹਾਂ। ਇਸੇ ਤਰ੍ਹਾਂ ਚਾਹ ਅਤੇ ਰੋਟੀ ਵੀ ਪਿੰਡ ਵਿੱਚੋਂ ਮੰਗ ਕੇ ਖਾਂਦਾ ਹਾਂ। ਜਿਸ ਦਿਨ ਨਾ ਮਿਲੇ ਤਾਂ ਭੁੱਖੇ ਪੇਟ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ।

ਪਿੰਡ ਦੇ ਵਿਅਕਤੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਇੱਕ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਿਆ, ਦੂਜਾ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ ਜੋ ਕਾਫੀ ਸਾਲਾਂ ਤੋਂ ਲਾਪਤਾ ਹੈ, ਨੂੰਹ ਅਤੇ ਪਤਨੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਸ ਦਾ ਸਾਰਾ ਪਰਿਵਾਰ ਚੱਲ ਵੱਸਿਆ ਹੈ। ਹੁਣ ਇਕੱਲਾ ਜਮੇਰ ਸਿੰਘ ਜੀਵਨ ਦੇ ਬਚੇ ਦਿਨ ਗਿਣ ਰਿਹਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ, ਕਿ ਅਸਲ ਵਿੱਚ ਅਜਿਹੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ , ਤਾਂ ਜੋ ਇਸ ਦੇ ਰਹਿਣ ਲਈ ਕਮਰੇ ਅਤੇ ਖਾਣ ਲਈ ਮਹੀਨਾ ਭਰ ਰਾਸ਼ਨ ਪ੍ਰਾਪਤ ਹੋ ਸਕੇ।

ਇਹ ਵੀ ਪੜ੍ਹੋ:ਆਪ ਨੇ ਕਿਹਾ, ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਦਾ ਫੈਸਲਾ ਲੋਕਤੰਤਰ ਦਾ ਕਤਲ

Last Updated : Sep 22, 2022, 1:56 PM IST

ABOUT THE AUTHOR

...view details