ਪੰਜਾਬ

punjab

Punjab jawan martyred in Rajouri: ਦੇਸ਼ ਸੇਵਾ ਦੇ ਲੇਖੇ ਲਾਈ ਪੰਜਾਬ ਦੇ ਇੱਕ ਹੋਰ ਪੁੱਤ ਨੇ ਆਪਣੀ ਜਾਨ, ਰਾਜੌਰੀ 'ਚ ਹੋਇਆ ਸ਼ਹੀਦ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

By ETV Bharat Punjabi Team

Published : Oct 29, 2023, 8:39 AM IST

ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦੇ ਨਜ਼ਦੀਕੀ ਪਿੰਡ ਭਸੌੜ ਦਾ ਨੌਜਵਾਨ ਹਰਸਿਮਰਨ ਸਿੰਘ ਜੰਮੂ ਦੇ ਰਾਜੌਰੀ ਖੇਤਰ 'ਚ ਸਰਹੱਦ 'ਤੇ ਰਾਖੀ ਕਰਦੇ ਹੋਏ ਸ਼ਹੀਦ ਹੋ ਗਿਆ। ਜਿਸ ਦਾ ਕਿ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। (Punjab jawan martyred in Rajouri)

Punjab jawan martyred
Punjab jawan martyred

ਸ਼ਹੀਦ ਦੇ ਸਸਕਾਰ ਤੇ ਪਹੁੰਚੇ ਕੈਬਨਿਟ ਮੰਤਰੀ, ਅਫ਼ਸਰ ਅਤੇ ਹੋਰ ਲੋਕ

ਸੰਗਰੂਰ:ਪੰਜਾਬ ਦੀ ਧਰਤੀ ਸੂਰਵੀਰਾਂ ਦੀ ਧਰਤੀ ਹੈ ਤੇ ਕਈ ਪੰਜਾਬ ਦੇ ਨੌਜਵਾਨ ਸਰਹੱਦਾਂ 'ਤੇ ਰਾਖੀ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਚੁੱਕੇ ਹਨ। ਅਜਿਹਾ ਹੀ ਧੂਰੀ ਦੇ ਨਜ਼ਦੀਕੀ ਪਿੰਡ ਭਸੌੜ ਦਾ ਇੱਕ ਨੌਜਵਾਨ ਹਰਸਿਮਰਨ ਸਿੰਘ ਜੋ ਜੰਮੂ ਦੇ ਰਾਜੌਰੀ ਖੇਤਰ 'ਚ ਸਰਹੱਦ 'ਤੇ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਿਆ। ਧੂਰੀ ਦੇ ਪਿੰਡ ਭਸੌੜ ਦੇ ਸ਼ਹੀਦ ਹੋਏ 30 ਸਾਲਾ ਜਵਾਨ ਹਰਸਿਮਰਨ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਮੌਕੇ ਸੈਂਕੜੇ ਨਮ ਅੱਖਾਂ ਨਾਲ ਆਖਰੀ ਵਿਦਾਇਗੀ ਦਿੱਤੀ ਗਈ। ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਿਸ ਦੀ ਇਕ ਟੁਕੜੀ ਵੱਲੋਂ ਹਥਿਆਰਬੰਦ ਸਲਾਮੀ ਦਿੱਤੀ ਗਈ। (Punjab jawan martyred in Rajouri)

ਮੰਤਰੀ ਸਮੇਤ ਅਫ਼ਸਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ: ਉਧਰ ਸਸਕਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ’ਤੇ ਰੀਥ ਰੱਖ ਕੇ ਉਸ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਮਾਨ ਦੇ ਓ.ਐੱਸ.ਡੀ. ਪ੍ਰੋ. ਓਂਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਵੱਲੋਂ ਵੀ ਰੀਥ ਰੱਖ ਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਦਾ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਗਿਆ।

ਸਰਕਾਰ ਵਲੋਂ ਪਰਿਵਾਰ ਦੀ ਕੀਤੀ ਜਾਵੇਗੀ ਮਦਦ: ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਵੱਲੋਂ ਦੇਸ਼ ਦੀ ਰਾਖੀ ਅਤੇ ਸੇਵਾ ਲਈ ਆਪਣੀ ਜਾਨ ਵਾਰੀ ਗਈ ਹੈ। ਇਸ ਲਈ ਉਹ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਸ਼ਹੀਦ ਹਨ। ਉਨ੍ਹਾਂ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਨੂੰ ਪੈਣ ਵਾਲਾ ਘਾਟਾ ਤਾਂ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਵੱਲੋਂ ਆਪਣੀ ਪਾਲਿਸੀ ਅਨੁਸਾਰ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣਗੇ।

ਪੁੱਤ ਦੀ ਸ਼ਹਾਦਤ ਨੂੰ ਮਿਲੇ ਬਣਦਾ ਮਾਣ: ਇਸ ਮੌਕੇ ਸ਼ਹੀਦ ਨੌਜਵਾਨ ਹਰਸਿਮਰਨ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਪੁੱਤ ਨੂੰ ਬਣਦਾ ਮਾਣ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸੇਵਾ 'ਚ ਸ਼ਹਾਦਤ ਪਾਈ ਹੈ ਅਤੇ ਸਾਡਾ ਸਾਰਾ ਪਰਿਵਾਰ ਲਗਭਗ ਫੌਜ 'ਚ ਹੀ ਸੇਵਾ ਨਿਭਾ ਰਿਹਾ ਤੇ ਕੁਝ ਨਿਭਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਇੱਕ ਹੀ ਮੰਗ ਹੈ ਕਿ ਪੁੱਤ ਦੀ ਸ਼ਹਾਦਤ ਨੂੰ ਬਣਦਾ ਸਨਮਾਨ ਫੌਜ ਵਲੋਂ ਦਿੱਤਾ ਜਾਵੇ। ਕਾਬਿਲੇਗੌਰ ਹੈ ਕਿ ਸ਼ਹੀਦ ਨੌਜਵਾਨ ਦਾ ਭਰਾ ਵੀ ਫੌਜ 'ਚ ਹੈ ਅਤੇ ਉਸ ਦੇ ਪਿਤਾ ਵੀ ਫੌਜ ਤੋਂ ਸੇਵਾ ਮੁਕਤ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਫੌਜ ਅਤੇ ਹੋਰ ਡਿਫੈਂਸ ਵਿਭਾਗ 'ਚ ਸੇਵਾ ਨਿਭਾ ਰਹੇ ਹਨ।

ABOUT THE AUTHOR

...view details