ਪੰਜਾਬ

punjab

‘ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਸੜਿਆ ਨਾੜ’

By

Published : Apr 16, 2023, 9:17 AM IST

ਸੰਗਰੂਰ ਵਿੱਚ ਕਿਸਾਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਸਾਢੇ 4 ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਕਿਸਾਨ ਵੱਲੋਂ ਇਸ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਸੜੀ ਖੇਤਾਂ 'ਚ ਨਾੜ
ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਸੜੀ ਖੇਤਾਂ 'ਚ ਨਾੜ

ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਸੜੀ ਖੇਤਾਂ 'ਚ ਨਾੜ

ਸੰਗਰੂਰ: ਕਿਸਾਨਾਂ ਉੱਪਰ ਕਦੇ ਕੁਦਰਤ ਦੀ ਮਾਰ ਪੈ ਰਹੀ ਹੈ, ਕਦੇ ਸਰਕਾਰਾਂ ਦੀ ਅਤੇ ਕਦੇਂ ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਦੀ ਮਾਰ ਵੀ ਕਿਸਾਨਾਂ 'ਤੇ ਪੈ ਰਹੀ ਹੈ। ਅਜਿਹਾ ਹੀ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਵੱਲੋਂ ਮਹਿਜ 3-4 ਘੰਟੇ ਪਹਿਲਾਂ ਹੀ ਕਣਕ ਦੀ ਵਾਢੀ ਕਰਵਾਈ ਗਈ ਸੀ ਅਤੇ ਤੂੜੀ ਬਣਾਉਣੀ ਸੀ, ਪਰ ਇਸ ਤੋਂ ਪਹਿਲਾਂ ਹੀ ਖੇਤਾਂ ਨੇੜੇ ਲੱਗੇ ਬਿਜਲੀ ਦੇ ਖੰਭੇ ਵਿੱਚੋਂ ਸਾਪਰਕ ਹੋਣ ਕਾਰਨ ਖੇਤਾਂ 'ਚ ਖੜੇ ਸਾਰੇ ਨਾੜ ਨੂੰ ਅੱਗ ਲੱਗ ਗਈ ਤੇ ਸਾਰਾ ਸੜਕੇ ਸੁਆਹ ਹੋ ਗਿਆ, ਬਚਾਅ ਇਹ ਰਿਹਾ ਕਿ ਇਸ ਨੂੰ ਸਮੇਂ ਤੇ ਕੰਟਰੋਟ ਕਰ ਲਿਆ ਗਿਆ ਤੇ ਅਗਲੇ ਖੇਤਾਂ ਵਿੱਚ ਖੜੀ ਕਣਕ ਨੂੰ ਬਚਾ ਲਿਆ।

ਜ਼ਮੀਨ ਮਾਲਕ ਦਾ ਇਲਜ਼ਾਮ: ਜ਼ਮੀਨ ਦੇ ਮਾਲਕ ਹਰਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਜ਼ਮੀਨ ਗੁਰਪ੍ਰੀਤ ਸਿੰਘ ਵਿਅਕਤੀ ਨੂੰ ਠੇਕੇ ਉੱਤੇ ਦਿੱਤੀ ਹੋਈ ਹੈ। ਹਰਸਿਮਰਨ ਨੇ ਆਖਿਆ ਕਿ ਅਸਕਰ ਹੀ ਬਿਜਲੀ ਵਿਭਾਗ ਦੀ ਲਾਹਪ੍ਰਵਾਹੀ ਕਾਰਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ। ਜਿਸ ਤੋਂ ਬਾਅਦ ਸਿਰਫ਼ ਗੱਲਾਂ-ਬਾਤਾਂ ਨਾਲ ਹੀ ਸਾਰ ਦਿੱਤਾ ਜਾਂਦਾ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਅਸੀਂ ਬਿਜਲੀ ਵਿਭਾਗ ਨੂੰ ਬਹੁਤ ਵਾਰ ਜਾ ਕੇ ਸ਼ਿਕਾਇਤ ਕੀਤੀ ਸੀ, ਪਰ ਪਹਿਲਾਂ ਤਾਂ ਸੁਣਵਾਈ ਹੀ ਨਹੀਂ ਜਦੋਂ ਸੁਣਵਾਈ ਹੋਈ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮ ਇਸ ਖੰਭੇ ਨੂੰ ਦੇਖ ਕੇ ਕੰਮ ਵੀ ਕੀਤਾ, ਪਰ ਉਨ੍ਹਾਂ ਨੇ ਠੀਕ ਤਰੀਕੇ ਨਾਲ ਕੰਮ ਨਹੀਂ ਕੀਤਾ। ਜਿਸ ਕਾਰਨ ਅੱਜ ਕਿਸਾਨ ਦੀ ਫ਼ਸਲ ਦੇ ਲਗਭਗ ਸਾਢੇ 4 ਕਿੱਲ੍ਹੇ 'ਚ ਨਾੜ ਸੜ ਕੇ ਸੁਆਹ ਹੋ ਗਈ।

ਹਰਸਿਮਰਨ ਸਿੰਘ ਨੇ ਦੱਸਿਆ ਕਿ ਜਦੋਂ ਅਚਾਨਕ ਬਿਜਲੀ ਦੀ ਇੱਕ ਚੰਗਿਆੜੀ ਖੇਤਾਂ 'ਚ ਆ ਕੇ ਡਿੱਗੀ ਤਾਂ ਉਦੋਂ ਮਸ਼ੀਨ ਵੀ ਖੇਤਾਂ ਵਿੱਚ ਚੱਲ ਰਹੀ ਸੀ, ਪਰ ਗਨੀਮਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ। ਬਿਜਲੀ ਵਿਭਾਗ ਖਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹਰਸਿਮਰਨ ਨੇ ਆਖਿਆ ਕਿ ਹਾਲੇ ਵੀ ਬਿਜਲੀ ਵਿਭਾਗ ਨੂੰ ਜਾਗਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ।

ਬਿਜਲੀ ਅਧਿਕਾਰੀ ਦਾ ਬਿਆਨ: ਉਧਰ ਦੂਜੇ ਪਾਸੇ ਬਿਜਲੀ ਅਧਿਕਾਰੀ ਮੋਹਿਤ ਬਾਵਾ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਲਾਈਨ ਦੀ ਰਿਪੇਅਰ ਕਰਵਾਈ ਗਈ ਸੀ, ਪਰ ਅਚਾਨਕ ਕਾਰਾਂ ਦੀ ਆਪਸੀ ਸਪਾਰਕਿੰਗ ਹੋਣ ਕਾਰਨ ਇਹ ਭਾਣਾ ਵਾਪਰ ਗਿਆ। ਬਿਜਲੀ ਅਧਿਕਾਰੀ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀੜਤ ਕਿਸਾਨ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਬਿਜਲੀ ਵਿਭਾਗ ਵਿੱਚਕੰਮ ਕਰਨ ਵਾਲੇ ਵਿਅਕਤੀਆਂ ਦੀ ਲਾਪ੍ਰਵਾਹੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ ਉਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।ਦੇਖਦੇ ਹਾਂ ਇਸ ਵਿੱਚ ਹੁਣ ਇਸ ਕਿਸਾਨ ਨੂੰ ਇਨਸਾਫ਼ ਮਿਲਦਾ ਹੈ ਜਾਂ ਫਿਰ ਪਹਿਲਾਂ ਕਿਸਾਨਾਂ ਵਾਂਗ ਰੁਲਦਾ ਰਹੇਗਾ ।

ਇਹ ਵੀ ਪੜ੍ਹੋ:29 ਦਿਨ੍ਹਾਂ ਤੋਂ ਫਰਾਰ ਅੰਮ੍ਰਿਤਪਾਲ, ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਸਰਕਾਰ... ਕਿੱਥੇ ਹੋਈ ਗਲਤੀ, ਕੀ ਕਹਿੰਦੇ ਹਨ ਮਾਹਿਰ?

ABOUT THE AUTHOR

...view details