ਪੰਜਾਬ

punjab

ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਦੇਸ਼ ਦੀ ਸੇਵਾ ਵਿੱਚ ਲਗਾਉਣਾ ਚਾਹੀਦੈ: ਬਲਬੀਰ ਸਿੱਧੂ

By

Published : Feb 8, 2020, 8:36 AM IST

ਕੁਰਾਲੀ ਵਿੱਚ ਸਥਿਤ ਰਿਆਤ-ਬਾਹਰਾ ਯੂਨੀਵਰਸਿਟੀ (ਆਰਬੀਯੂ) ਨੇ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ।

ਕੁਰਾਲੀ
ਰਿਆਤ-ਬਾਹਰਾ ਯੂਨੀਵਰਸਿਟੀ

ਕੁਰਾਲੀ: ਰਿਆਤ-ਬਾਹਰਾ ਯੂਨੀਵਰਸਿਟੀ (ਆਰ. ਬੀ. ਯੂ.) ਨੇ ਸਾਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੀਆਂ ਸਾਰੀਆਂ ਸੰਸਥਾਵਾਂ ਤੋਂ ਆਏ ਵੱਡੀ ਗਿਣਤੀ ਵਿੱਚ ਐਥਲੀਟਸ ਨੇ ਸਪੋਰਟਸ ਮੀਟ ਵਿੱਚ ਹਿੱਸਾ ਲਿਆ।

ਵੀਡੀਓ

ਸਾਲਾਨਾ ਸਪੋਰਟਸ ਮੀਟ ਮੌਕੇ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਮੈਗਾ ਈਵੈਂਟ ਦਾ ਉਦਘਾਟਨ ਕੀਤਾ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਅਕਤੀ ਦੇ ਵਿਕਾਸ ਲਈ ਖੇਡ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਖਿਡਾਰੀਆਂ ਨੂੰ ਅਨੁਸ਼ਾਸ਼ਨ, ਟੀਮ ਵਰਕ ਤੇ ਜਿੱਤਣ ਦੀ ਪ੍ਰਤਿੱਗਿਆ ਲੈਣਾ ਸਿਖਾਉਂਦਾ ਹੈ। ਉਨ੍ਹਾਂ ਹਿੱਸਾ ਲੈਣ ਵਾਲਿਆਂ ਨੂੰ ਨਸ਼ਿਆਂ ਦੀ ਆਦਤ ਤੋਂ ਦੂਰ ਰਹਿਣ ’ਤੇ ਜ਼ੋਰ ਦਿੱਤਾ।

ਸਿੱਧੂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਹਮੇਸ਼ਾ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸਮਾਜਿਕ ਸਰਗਰਮੀਆਂ ਦੇ ਪ੍ਰਚਾਰ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਵਿਦਿਆਰਥੀਆਂ ਦੀ ਊਰਜਾ ਨੂੰ ਦੇਸ਼ ਦੀ ਸੇਵਾ ਵਿਚ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ।

Intro:ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਦੇਸ਼ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ:ਸ.ਬਲਬੀਰ ਸਿੰਘ ਸਿੱਧੂ
ਕੁਰਾਲੀ : ਰਿਆਤ-ਬਾਹਰਾ ਯੂਨੀਵਰਸਿਟੀ (ਆਰ. ਬੀ. ਯੂ.) ਵੱਲੋਂ ਆਯੋਜਿਤ ਕੀਤੀ ਗਈ ਸਾਲਾਨਾ ਸਪੋਰਟਸ ਮੀਟ ਵਿੱਚ ਯੂਨੀਵਰਸਿਟੀ ਦੇ ਬੀ.ਟੈਕ ਦੇ ਵਿਦਿਆਰਥੀ ਅਮਿਤ ਕੁਮਾਰ ਅਤੇ ਯੂਨੀਵਰਸਿਟੀ ਡੈਂਟਲ ਕਾਲਜ ਦੀ ਪ੍ਰਗਿਆ ਗੁਪਤਾ ਨੂੰ ਓਵਰਆਲ ਬੈਸਟ ਐਥਲੀਟ ਲੜਕਾ ਅਤੇ ਲੜਕੀ ਐਲਾਨਿਆ ਗਿਆ।
Body:ਯੂਨੀਵਰਸਿਟੀ ਦੀਆਂ ਸਾਰੀਆਂ ਸੰਸਥਾਵਾਂ ਤੋਂ ਆਏ ਵੱਡੀ ਗਿਣਤੀ ਵਿੱਚ ਐਥਲੀਟਸ ਨੇ ਇਸ ਸਪੋਰਟਸ ਮੀਟ ਵਿੱਚ ਹਿੱਸਾ ਲਿਆ।
ਇਸ ਸਾਲਾਨਾ ਸਪੋਰਟਸ ਮੀਟ ਮੌਕੇ ਸ. ਬਲਬੀਰ ਸਿੰਘ ਸਿੱਧੂ ਮਾਨਯੋਗ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੈਗਾ ਈਵੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਵੀ ਮੌਜੂਦ ਸਨ।
ਐਥਲੇਟਿਕ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਬਲਬੀਰ ਸਿੰਘ ਸਿੱਧੂ ਮਾਨਯੋਗ ਮੰਤਰੀ ਨੇ ਅਸਮਾਨ ਵਿੱਚ ਰੰਗਵਿਰੰਗੇ ਗੁਬਾਰੇ ਉਡਾਕੇ ਕੀਤੀ। ਉਸ ਤੋਂ ਬਾਅਦ ਸਾਰੀਆਂ ਸੰਸਥਾਨਾਂ ਤੋਂ ਆਏ ਹੋਏ ਐਥਲੀਟਸ ਨੇ ਮਾਰਚ ਪਾਸਟ ਸੈਰੇਮਨੀ ਵਿਚ ਹਿੱਸਾ ਲਿਆ,ਜਿਸ ਵਿੱਚ ਯੂਨੀਵਰਸਿਟੀ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੌਜੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਮੁੱਖ ਮਹਿਮਾਨ ਸ. ਬਲਬੀਰ ਸਿੰਘ ਸਿੱਧੂ ਮਾਨਯੋਗ ਮੰਤਰੀ ਨੇ ਕਿਹਾ ਕਿ ਵਿਅਕਤੀ ਦੇ ਪੂਰੇ ਵਿਕਾਸ ਲਈ ਖੇਡ ਬਹੁਤ ਹੀ ਜਰੂਰੀ ਹੈ ਕਿਉਕਿ ਖਿਡਾਰੀ ਭਾਵ ਸਾਨੂੰ ਅਨੁਸ਼ਾਸ਼ਨ, ਟੀਮ ਵਰਕ ਅਤੇ ਜਿੱਤਣ ਦੀ ਪ੍ਰਤਿਗਿਆ ਲੈਣਾ ਸਿਖਾਉਂਦਾ ਹੈ। ਉਨ੍ਹਾਂ ਹਿੱਸਾ ਲੈਣ ਵਾਲਿਆਂ ਨੂੰ ਨਸ਼ਿਆਂ ਦੀ ਆਦਤ ਤੋਂ ਦੂਰ ਰਹਿਣ ’ਤੇ ਜ਼ੋਰ ਦਿੱਤਾ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਹਮੇਸ਼ਾ ਹੀ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਪ੍ਰਚਾਰ ਵਿੱਚ ਵੀ ਅੱਗੇ ਆਉਣਾ ਚਾਹੀਦਾ ਹੈ,ਤਾਂ ਕਿ ਵਿਦਿਆਰਥੀਆਂ ਦੀ ਊਰਜਾ ਨੂੰ ਦੇਸ਼ ਦੀ ਸੇਵਾ ਵਿਚ ਲਗਾਇਆ ਜਾ ਸਕੇ।
ਇਸ ਦੌਰਾਨ ਮੁੱਖ ਮਹਿਮਾਨ ਸ. ਬਲਬੀਰ ਸਿੰਘ ਸਿੱਧ ਨੇ ਹਰ ਇਕ ਖੇਡ ਸ੍ਰੇਣੀ ਵਿੱਚ ਪਹਿਲੇ ਸਥਾਨਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਸ਼੍ਰੀ ਬਾਹਰਾ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਵਧਾਈ ਦਿੱਤੀ ਅਤੇ ਦੇਸ਼ ਦੇ ਨਿਰਮਾਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਟੀਚੇ ਦੇ ਨਾਲ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੂਚੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਆਰ. ਬੀ. ਯੂ. ਦੇ ਵਾਇਸ ਚਾਂਸਲਰ ਡਾ. ਦਲਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਆਪਣੇ ਪ੍ਰੇਰਣਾ ਦਾਇਕ ਭਾਸ਼ਣ ਨਾਲ ਉਤਸ਼ਾਹਿਤ ਕੀਤਾ।
ਇਸ ਮੌਕੇ ਲੜਕੇ ਅਤੇ ਲੜਕੀਆਂ ਦੇ 200 ਮੀਟਰ ਦੌੜ,400 ਮੀਟਰ ਦੌੜ,800 ਮੀਟਰ ਦੌੜ, ਲਾਂਗ ਜੰਪ, ਸ਼ਾਰਟ ਪੁੱਟ ਅਤੇ ਡਿਸਕਸ ਥ੍ਰੋ,ਫੁੱਟਵਾਲ, ਕ੍ਰਿਕਟ, ਬਾਲੀਵਾਲ,ਬਸਕਿਟਵਾਲ ਦੇ ਈਵੈਂਟ ਕਰਵਾਏ ਗਏ।
ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਇਸ ਦੌਰਾਨ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਟੂਡੈਂਟ ਵੈਲਫੇਅਰ ਪ੍ਰੋ.ਬੀ.ਐਸ.ਸਤਿਆਲ,ਡਾਇਰੈਕਟਰ ਐਡਮਿਨ ਬੀ.ਐਸ.ਬੈਂਸ ,ਯੂਨੀਵਰਸਿਟੀ ਰਜਿਸਟਰਾਰ ਡਾ. ਏ.ਸੀ.ਵੈਦ, ਸਪੋਰਟਸ ਅਫਸਰ ਕੁਲਵੀਰ ਸਿੰਘ ਆਦਿ ਹਾਜਰ ਸਨ।
Conclusion:ਫੋਟੋ ਕੈਪਸ਼ਨ: ਮੁੱਖ ਮਹਿਮਾਨ ਸ. ਬਲਬੀਰ ਸਿੰਘ ਸਿੱਧੂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ। ਸਾਲਾਨਾ ਸਪੋਰਟਸ ਮੀਟ ਦੌਰਾਨ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ।

1 ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਵ੍ਹਾਈਟ
2 .ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਦੀ ਬਾਈਟ

ABOUT THE AUTHOR

...view details