ਪੰਜਾਬ

punjab

ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਸਿੱਖ ਅਜਾਇਬ ਘਰ ਬੰਦ ਹੋਣ ਦੀ ਕਗਾਰ 'ਤੇ

By

Published : Oct 13, 2019, 10:34 PM IST

ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਕਾਫ਼ੀ ਖ਼ਰਚਾ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੋਹਾਲੀ ਦੇ ਬਲੌਂਗੀ ਵਿੱਚ ਸਥਿਤ ਸਿੱਖ ਅਜਾਇਬ ਘਰ ਬੰਦ ਹੋਣ ਦੀ ਕਗਾਰ ਉੱਤੇ ਹੈ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਅਜਾਇਬ ਘਰ ਬਣਵਾਉਣ ਵਾਲੇ ਪਰਵਿੰਦਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ

ਮੋਹਾਲੀ: ਬਲੌਂਗੀ ਵਿੱਚ ਸਿੱਖ ਅਜਾਇਬ ਘਰ ਬਣਿਆ ਹੋਇਆ ਹੈ ਜਿਸ ਦੇ ਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਈਟੀਵੀ ਭਾਰਤ ਦੀ ਟੀਮ ਨੇ ਅਜਾਇਬ ਘਰ ਨੂੰ ਸਖ਼ਤ ਮਿਹਨਤ ਨਾਲ ਤਿਆਰ ਕਰਨ ਵਾਲੇ ਪਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ।

ਵੀਡੀਓ

ਪਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜਾਇਬ ਘਰ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦਿਆਂ ਹੋਇਆਂ ਵੱਖ-ਵੱਖ ਪ੍ਰਕਾਰ ਦੇ ਸ਼ਹੀਦਾਂ ਦੇ ਨਮੂਨੇ ਬਣਾਏ ਗਏ ਹਨ, ਤਾਂ ਕਿ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਇਹ ਅਜਾਇਬ ਘਰ ਬੰਦ ਹੋਣ ਦੀ ਕਗਾਰ 'ਤੇ ਆ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ।

ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਹੱਕ-ਹਲਾਲ ਦੀ ਕਮਾਈ ਵਿੱਚ ਪੈਸੇ ਜੋੜ ਕੇ ਇਹ ਨਮੂਨੇ 20 ਸਾਲਾਂ ਦੀ ਮਿਹਨਤ ਕਰਨ ਤੋਂ ਬਾਅਦ ਤਿਆਰ ਕੀਤੇ ਹਨ ਤੇ ਉਹ ਪੇਸ਼ੇ ਵਜੋਂ ਇੱਕ ਸਕੂਟਰ ਮਕੈਨਿਕ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਮੰਤਰੀ ਆਉਂਦੇ ਹਨ ਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦੇ ਕੇ ਚਲੇ ਜਾਂਦੇ ਹਨ।

ਉੱਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਅਜਾਇਬ ਘਰ ਨੂੰ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਪਰਵਿੰਦਰ ਸਿੰਘ ਨੇ ਦੱਸਿਆ ਉਸ ਦਾ ਚੰਡੀਗੜ੍ਹ ਵਿਖੇ ਇੱਕ ਘਰ ਹੈ ਜਿਸ ਨੂੰ ਉਸ ਨੇ ਕਿਰਾਏ 'ਤੇ ਦਿੱਤਾ ਹੋਇਆ ਹੈ ਤੇ ਉਥੋਂ ਆਪਣਾ ਖ਼ਰਚਾ ਕੱਢ ਕੇ ਬਾਕੀ ਸਾਰਾ ਉਹ ਅਜਾਇਬ ਘਰ 'ਤੇ ਹੀ ਲਗਾ ਦਿੰਦਾ ਹੈ ਤਾਂ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਅਜਾਇਬ ਘਰ ਬਣਾਉਣ ਲਈ ਜ਼ਮੀਨ ਨਹੀਂ ਦਿੱਤੀ ਗਈ ਤਾਂ ਉਹ ਇਹ ਥਾਂ ਨਹੀਂ ਖ਼ਾਲੀ ਕਰਨਗੇ। ਇਸ ਦੇ ਨਾਲ ਹੀ ਸਿੱਖ ਅਜਾਇਬ ਘਰ ਵਾਲੀ ਥਾਂ ਵੀ ਨਹੀਂ ਖ਼ਾਲੀ ਕਰਨਗੇ।

ਹੁਣ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਵਿਅਕਤੀ ਵੱਲੋਂ ਇਕੱਲੇ ਸਿੱਖ ਧਰਮ ਨੂੰ ਸਮਰਪਿਤ ਇੱਕ ਅਜਾਇਬ ਘਰ ਬਣਾਇਆ ਗਿਆ ਪਰ ਸਰਕਾਰ ਵੱਲੋਂ ਉਸ ਦੀ ਮਦਦ ਨਹੀਂ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗੀ ਕਿ ਕੀ ਸਰਕਾਰ ਪਰਵਿੰਦਰ ਸਿੰਘ ਦੀ ਮਦਦ ਕਰੇਗੀ?

Intro:ਮੁਹਾਲੀ ਚ ਪੈਂਦੇ ਬਲੌਂਗੀ ਵਿਖੇ ਬਣੇ ਸਿੱਖ ਅਜਾਇਬ ਘਰ ਹੁਣ ਸਰਕਾਰੀ ਅਣਦੇਖੀ ਕਰਕੇ ਬੰਦ ਹੋਣ ਦੀ ਕਗਾਰ ਉੱਪਰ ਆ ਗਿਆ ਹੈ


Body:ਜਾਣਕਾਰੀ ਲਈ ਦੱਸ ਦੀਏ ਇੱਕ ਸਕੂਟਰ ਮਕੈਨਿਕ ਪਰਵਿੰਦਰ ਸਿੰਘ ਦੁਆਰਾ ਸਿੱਖ ਇਤਿਹਾਸ ਨੂੰ ਡਰਾਉਂਦੀਆਂ ਕੁਰਬਾਨੀਆਂ ਜਿਸ ਵਿੱਚ ਅਲੱਗ ਅਲੱਗ ਪ੍ਰਕਾਰ ਦੇ ਨਮੂਨੇ ਬਣਾਏ ਗਏ ਹਨ ਇਹ ਨਮੂਨੇ ਪਿਛਲੇ ਵੀਹ ਸਾਲ ਦੀ ਲਗਾਤਾਰ ਅਣਥੱਕ ਮਿਹਨਤ ਕਰਨ ਤੋਂ ਬਾਅਦ ਇੱਕ ਸਿੱਖ ਅਜਾਇਬ ਘਰ ਦੇ ਵਿੱਚ ਲਗਾਏ ਗਏ ਹਨ ਜੋ ਕਿ ਮੁਹਾਲੀ ਦੇ ਨਾਲ ਲੱਗਦੇ ਬਲੌਂਗੀ ਵਿਖੇ ਬਣਾਇਆ ਗਿਆ ਹੈ ਪਰ ਹੁਣ ਇਹ ਅਜਾਇਬ ਘਰ ਬੰਦ ਹੋਣ ਦੀ ਕਗਾਰ ਉੱਪਰ ਆ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਸਕੂਟਰ ਮਕੈਨਿਕ ਪਰਵਿੰਦਰ ਸਿੰਘ ਦੁਆਰਾ ਆਪਣੀ ਹੱਕ ਹਲਾਲ ਦੀ ਕਮਾਈ ਵਿਚ ਪੈਸੇ ਜੋੜ ਕੇ ਇਹ ਨਮੂਨੇ ਹੌਲੀ ਹੌਲੀ ਵੀਹ ਸਾਲਾਂ ਦੀ ਮਿਹਨਤ ਕਰਨ ਤੋਂ ਬਾਅਦ ਤਿਆਰ ਕੀਤੇ ਗਏ ਹਨ ਪੇਸ਼ੇ ਵਜੋਂ ਇੱਕ ਸਕੂਟਰ ਮਕੈਨਿਕ ਪਰਵਿੰਦਰ ਸਿੰਘ ਨਾਲ ਨਾਲ ਆਪਣਾ ਘਰ ਦਾ ਖਰਚਾ ਚਲਾਉਂਦੇ ਹਨ ਅਤੇ ਨਾਲ ਨਾਲ ਉਨ੍ਹਾਂ ਪੈਸਿਆਂ ਵਿੱਚੋਂ ਬਚਾ ਕੇ ਸਿੱਖ ਧਰਮ ਦੀ ਕੁਰਬਾਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਅਜਾਇਬ ਘਰ ਵਿੱਚ ਨਮੂਨੇ ਤਿਆਰ ਕਰਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਪਰਵਿੰਦਰ ਸਿੰਘ ਵੱਲੋਂ ਤਿਆਰ ਕੀਤੇ ਹੋਏ ਨਮੂਨਿਆਂ ਨੂੰ ਹਜੇ ਤੱਕ ਸਰਕਾਰ ਵੱਲੋਂ ਨਾ ਤਾਂ ਕੋਈ ਜਗ੍ਹਾ ਦਿੱਤੀ ਗਈ ਹੈ ਉਹ ਨਾ ਹੀ ਐੱਸਜੀਪੀਸੀ ਵੱਲੋਂ ਜਿਹੜੀ ਜਗ੍ਹਾ ਉੱਪਰ ਪਰਵਿੰਦਰ ਸਿੰਘ ਨੇ ਅਜਾਇਬ ਘਰ ਬਣਾਇਆ ਹੋਇਆ ਉਹ ਹੁਣ ਗਮਾਡਾ ਦੇ ਅੰਡਰ ਆ ਗਈ ਹੈ ਅਤੇ ਉਸ ਨੂੰ ਖਾਲੀ ਕਰਨ ਲਈ ਕਹਿ ਰਹੇ ਹਨ ਪਰਵਿੰਦਰ ਸਿੰਘ ਨੇ ਦੱਸਿਆ ਉਸ ਦਾ ਚੰਡੀਗੜ੍ਹ ਵਿਖੇ ਇੱਕ ਘਰ ਹੈ ਜਿਸ ਨੂੰ ਉਸ ਨੇ ਕਿਰਾਏ ਤੇ ਦਿੱਤਾ ਹੋਇਆ ਹੈ ਅਤੇ ਉਥੋਂ ਆਪਣਾ ਖਰਚਾ ਕੱਢ ਕੇ ਬਾਕੀ ਸਾਰਾ ਉਹ ਅਜਾਇਬ ਘਰ ਦੇ ਉੱਪਰ ਹੀ ਲਗਾ ਦਿੰਦਾ ਹੈ ਤਾਂ ਜੋ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਬੱਚੇ ਬੱਚੇ ਤੱਕ ਪਹੁੰਚਾਇਆ ਜਾ ਸਕੇ


Conclusion:ਹੁਣ ਸਵਾਲ ਇੱਥੇ ਇਹ ਖੜ੍ਹੇ ਹੁੰਦੇ ਨੇ ਇੱਕ ਪਾਸੇ ਤਾਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਹੈ ਪਰ ਦੂਜੇ ਪਾਸੇ ਇੱਕ ਵਿਅਕਤੀ ਵੱਲੋਂ ਇਕੱਲੇ ਆਪਣੇ ਦਮ ਉਪਰ ਸਿੱਖ ਧਰਮ ਨੂੰ ਸਮਰਪਿਤ ਇੱਕ ਅਜਾਇਬ ਘਰ ਦਾ ਨਿਰਮਾਣ ਕਰ ਦਿੱਤਾ ਤਾਂ ਸਰਕਾਰ ਉਸ ਦੀ ਕੋਈ ਵਾਹ ਨਹੀਂ ਫੜ ਰਹੀ ਹਾਲਾਂਕਿ ਉਹ ਵਿਅਕਤੀ ਕੋਈ ਆਪਣੇ ਸਵਾਰਥ ਵਾਸਤੇ ਕੁੱਝ ਵੀ ਨਹੀਂ ਕਰ ਰਿਹਾ ਉਸ ਵੱਲੋਂ ਤਾਂ ਸਿੱਖ ਧਰਮ ਦੀਆਂ ਕੁਰਬਾਨੀਆਂ ਨੂੰ ਇਕ ਜਗ੍ਹਾ ਤੇ ਇਕੱਠਾ ਦਰਸਾਇਆ ਗਿਆ ਹੈ ਇਸਨੂੰ ਇੱਕ ਮਿਊਜ਼ੀਅਮ ਦਾ ਰੂਪ ਦਿੱਤਾ ਗਿਆਂ ਹਾਲਾਂਕਿ ਇੱਥੇ ਮੰਤਰੀ ਜ਼ਰੂਰ ਆਉਂਦੇ ਨੇ ਅਤੇ ਕਈ ਵਾਰੀ ਐਲਾਨ ਵੀ ਕਰ ਚੁੱਕੇ ਨੇ ਕਿ ਤੁਹਾਡੀ ਮਦਦ ਕਰਾਂਗੇ ਪਰ ਹਰ ਤੀਕਰ ਕਿਸੇ ਨੇ ਮਦਦ ਨਹੀਂ ਕੀਤੀ

ABOUT THE AUTHOR

...view details