ਪੰਜਾਬ

punjab

'ਆਪ' ਨੇ ਧੂਰੀ ਹਲਕੇ ਤੋਂ ਭਗਵੰਤ ਮਾਨ ਨੂੰ ਚੋਣ ਮੈਦਾਨ 'ਚ ਉਤਾਰਿਆ

By

Published : Jan 20, 2022, 7:23 AM IST

Updated : Jan 20, 2022, 3:59 PM IST

ਆਮ ਆਦਮੀ ਪਾਰਟੀ ਦੇ ਸੁਪਰਿਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ (CM Arvind Kejriwal on a two-day visit to Punjab) ’ਤੇ ਹਨ। ਇਸ ਦੇ ਨਾਲ ਹੀ 'ਆਪ' ਵਲੋਂ ਭਗਵੰਤ ਮਾਨ ਨੂੰ ਧੂਰੀ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ।

ਕੇਜਰੀਵਾਲ ਦਾ ਪੰਜਾਬ ਦੌਰਾ
ਕੇਜਰੀਵਾਲ ਦਾ ਪੰਜਾਬ ਦੌਰਾ

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ ਤੇ ਹਰ ਪਾਰਟੀ ਵੱਲੋਂ ਕੁਰਸੀ ਹਾਸਲ ਕਰਨ ਲਈ ਲਗਾਤਾਰ ਪੂਰੀ ਵਾਹ ਲਗਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੁਪਰਿਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ (CM Arvind Kejriwal on a two-day visit to Punjab) ’ਤੇ ਹਨ। ਕੇਜਰੀਵਾਲ ਅੱਜ ਮੋਹਾਲੀ ਵਿਖੇ ਦਰਬਾਰ ਸਜਾਉਣਗੇ ਤੇ ਇਸ ਦੌਰਾਨ ਬਾਕੀ ਰਹਿੰਦੇ ਉਮੀਦਵਾਰ ’ਤੇ ਫੈਸਲਾ ਹੋ ਸਕਦਾ ਹੈ। ਉਥੇ ਹੀ 'ਆਪ' ਵਲੋਂ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਹ ਵੀ ਪੜੋ:ਈਡੀ ਰੇਡ ’ਤੇ ਚੰਨੀ ਨੂੰ ਕੇਜਰੀਵਾਲ ਦਾ ਮੋੜਵਾਂ ਜਵਾਬ

AAP ਨੇ ਭਗਵੰਤ ਮਾਨ ਨੂੰ ਬਣਾਇਆ CM ਉਮੀਦਵਾਰ

ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਇਸ ਦੌਰਾਨ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੂਜੀ ਰਿਵਾਇਤੀ ਪਾਰਟੀਆਂ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਸੀਐੱਮ ਉਮੀਦਵਾਰ ਬਣਾਉਂਦੇ ਹਨ, ਪਰ ਭਗਵੰਤ ਮਾਨ ਉਨ੍ਹਾਂ ਦੇ ਭਰਾ ਹਨ। ਜੇਕਰ ਉਹ ਵੀ ਉਨ੍ਹਾਂ ਨੂੰ ਸੀਐੱਮ ਐਲਾਨ ਦਿੰਦੇ ਤਾਂ ਲੋਕ ਕਹਿੰਦੇ ਕਿ ਮੈ ਬਾਕੀ ਪਾਰਟੀਆਂ ਦੇ ਵਾਂਗ ਆਪਣੇ ਭਰਾ ਨੂੰ ਸੀਐੱਮ ਚਿਹਰੇ ਵੱਜੋਂ ਐਲਾਨ ਕਰ ਦਿੱਤਾ ਹੈ।

ਇਸੇ ਕਾਰਨ ਉਨ੍ਹਾਂ ਵੱਲੋਂ ਸਰਵੇ ਕੀਤਾ। ਮਾਹੌਲ ਦਿਖ ਰਿਹਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।

ਭਗਵੰਤ ਮਾਨ ਦਾ ਬਿਆਨ

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਪੰਜਾਬ ਪੱਖੀ ਵਿੱਤੀ ਮਾਡਲ 'ਤੇ ਅਮਲ ਕਰੇਗੀ। ਪੰਜਾਬ ਦੇ ਖ਼ਜ਼ਾਨੇ ਦੀ ਸਾਰੀ ਲੀਕੇਜ਼ ਅਤੇ ਲੁੱਟ ਬੰਦ ਕਰਕੇ ਦਿੱਲੀ ਵਾਂਗ ਪੰਜਾਬ ਨੂੰ ਵਾਧੂ ਬਜਟ ਵਾਲਾ ਸੂਬਾ ਬਣਾਵਾਂਗੇ। ਜਿਸ ਤਰਾਂ ਦਿੱਲੀ 'ਚ 'ਆਪ' ਦੀ ਸਰਕਾਰ ਨੇ ਖ਼ਜ਼ਾਨੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ, ਉਸੇ ਤਰਾਂ ਪੰਜਾਬ ਵਿੱਚ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜੋ:PM ਦੀ ਸੁਰੱਖਿਆ ਨੂੰ ਲੈਕੇ ਉੱਠ ਰਹੇ ਸਵਾਲਾਂ ’ਤੇ ਭੜਕੇ ਡਿਪਟੀ CM ਰੰਧਾਵਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਦਿਨ ਆਮਦਨ ਘੱਟ ਰਹੀ ਹੈ, ਕਰਜ਼ੇ ਦੀਆਂ ਕਿਸ਼ਤਾਂ ਵੱਧ ਰਹੀਆਂ ਕਿਉਂਕਿ ਸੱਤਾਧਾਰੀਆਂ ਨੇ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ, ਸਗੋਂ ਪੰਜਾਬ ਨੂੰ ਲੁੱਟਣ 'ਤੇ ਹੀ ਲੱਕ ਬੰਨੀ ਰੱਖਿਆ, ਜਦੋਂ ਕਿ ਬਾਦਲ ਅਤੇ ਕੈਪਟਨ ਦੇ ਰਾਜ ਤੋਂ ਪਹਿਲਾਂ ਪੰਜਾਬ ਵਾਧੂ ਆਮਦਨ ਵਾਲਾ ਸੂਬਾ ਸੀ।

Last Updated : Jan 20, 2022, 3:59 PM IST

ABOUT THE AUTHOR

...view details