ਪੰਜਾਬ

punjab

NCB ਹੱਥ ਲੱਗੀ ਸਫ਼ਲਤਾ, ਵੱਡੀ ਮਾਤਰਾ 'ਚ ਨਸ਼ਾ ਅਤੇ ਨਕਦੀ ਸਮੇਤ ਇਕ ਕਾਬੂ

By

Published : Nov 17, 2022, 1:58 PM IST

Updated : Nov 17, 2022, 3:13 PM IST

NCB ਹੱਥ ਲੱਗੀ ਸਫ਼ਲਤਾ ਹੈ। ਜਿਥੇ ਉਨ੍ਹਾਂ ਵਲੋਂ ਵੱਡੀ ਮਾਤਰਾ 'ਚ ਨਸ਼ਾ ਅਤੇ ਨਕਦੀ ਸਮੇਤ ਇਕ ਵਿਅਕਤੀ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਐਨਸੀਬੀ ਵਲੋਂ ਦੋ ਹੋਰ ਦੀ ਭਾਲ ਕੀਤੀ ਜਾ ਰਹੀ ਹੈ।

ਵੱਡੀ ਮਾਤਰਾ 'ਚ ਨਸ਼ਾ ਅਤੇ ਨਕਦੀ ਸਮੇਤ ਇਕ ਕਾਬੂ
ਵੱਡੀ ਮਾਤਰਾ 'ਚ ਨਸ਼ਾ ਅਤੇ ਨਕਦੀ ਸਮੇਤ ਇਕ ਕਾਬੂ

ਮੁਹਾਲੀ:ਨਾਰਕੋਟਿਕ ਕੰਟਰੋਲ ਬਿਊਰੋ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਉਨ੍ਹਾਂ ਵਲੋਂ ਲੁਧਿਆਣਾ ਤੋਂ 20 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ 'ਚ ਕਾਮਯਾਬੀ ਹਾਸਲ ਕੀਤੀ। ਇਸ ਦੇ ਨਾਲ ਹੀ ਪੰਜ ਲੱਖ 86 ਹਜ਼ਾਰ ਦੀ ਨਕਦੀ ਦੇ ਨਾਲ-ਨਾਲ ਕਈ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ।

ਇਸ ਸਬੰਧੀ ਡੀਡੀਜੀ, ਐਨਸੀਬੀ, ਉੱਤਰੀ ਖੇਤਰ ਗਿਆਨੇਸ਼ਵਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੇ ਤਾਰ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਵਲੋਂ ਜੰਮੂ ਕਸ਼ਮੀਰ ਅਤੇ ਪੰਜਾਬ ਅਧਾਰਿਤ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ।

ਵੱਡੀ ਮਾਤਰਾ 'ਚ ਨਸ਼ਾ ਅਤੇ ਨਕਦੀ ਸਮੇਤ ਇਕ ਕਾਬੂ

ਉਨ੍ਹਾਂ ਨਾਲ ਹੀ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਇਸ ਦਾ ਸਬੰਧ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਪਾਇਆ ਜਾ ਰਿਹਾ ਹੈ। ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਇਸ ਗਿਰੋਹ ਦਾ ਮੁੱਖ ਮੈਂਬਰ ਹੈ। ਇਸ ਦੇ ਨਾਲ ਹੀ 2 ਹੋਰ ਕਿੰਗਪਿਨ ਦੀ ਪਛਾਣ ਕੀਤੀ ਗਈ ਹੈ ਜੋ ਲੁਧਿਆਣਾ ਦੇ ਨਾਲ ਸਬੰਧਤ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਮੁਲਜ਼ਮ ਦੀ ਸ਼ਨਾਖਤ ਸੰਦੀਪ ਸਿੰਘ ਵਜੋਂ ਹੋਈ ਹੈ ਜੋਕਿ ਲੁਧਿਆਣਾ ਜਨਤਾ ਨਗਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਮੁਲਜ਼ਮ ਤੋਂ ਹੈਰੋਇਨ ਦੀ ਵੱਡੀ ਖੇਪ ਦੇ ਨਾਲ 5.86 ਲੱਖ ਦੇ ਕਰੀਬ ਡਰੱਗ ਮਨੀ ਨਾਲ 2 ਕਾਰਤੂਸ ਅਤੇ ਕੁਝ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ:ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਕੀਤੀ ਮੁਲਾਕਾਤ

Last Updated :Nov 17, 2022, 3:13 PM IST

ABOUT THE AUTHOR

...view details