ਪੰਜਾਬ

punjab

ਬੇਰੁਜ਼ਗਾਰਾਂ ਲਈ ਰੂਪਨਗਰ 'ਚ ਲੱਗਿਆ ਰੁਜ਼ਗਾਰ ਮੇਲਾ

By

Published : Sep 29, 2020, 3:10 PM IST

ਸ੍ਰੀ ਚਮਕੌਰ ਸਾਹਿਬ ਦੇ ਵਿੱਚ ਪੈਂਦੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਇਹ ਰੁਜ਼ਗਾਰ ਮੇਲਾ ਲੱਗਿਆ। ਇਸ ਮੇਲੇ ਦੇ ਵਿੱਚ ਆਏ ਬੇਰੁਜ਼ਗਾਰ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਏ।

Employment fair for unemployed in Rupnagar
ਬੇਰੁਜ਼ਗਾਰਾਂ ਵਾਸਤੇ ਰੂਪਨਗਰ 'ਚ ਲੱਗਿਆ ਰੁਜ਼ਗਾਰ ਮੇਲਾ

ਰੂਪਨਗਰ: ਸੂਬੇ ਦੇ ਅੰਦਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਬੇਰੁਜ਼ਗਾਰਾਂ ਦੀ ਗਿਣਤੀ ਦੇ ਵਿੱਚ ਵੱਡਾ ਵਾਧਾ ਦਰਜ ਹੋਇਆ ਸੀ। ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਮਿਸ਼ਨ ਘਰ ਘਰ ਨੌਕਰੀ ਦੇ ਤਹਿਤ ਨੌਕਰੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁੜ ਰੁਜ਼ਗਾਰ ਮੇਲੇ ਸ਼ੁਰੂ ਕੀਤੇ ਹਨ। ਇਸੇ ਤਰ੍ਹਾਂ ਹੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਰੁਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ।

ਬੇਰੁਜ਼ਗਾਰਾਂ ਵਾਸਤੇ ਰੂਪਨਗਰ 'ਚ ਲੱਗਿਆ ਰੁਜ਼ਗਾਰ ਮੇਲਾ

ਮੰਗਲਵਾਰ ਨੂੰ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਪੈਂਦੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਇਹ ਰੁਜ਼ਗਾਰ ਮੇਲਾ ਲੱਗਿਆ।

ਇਸ ਮੇਲੇ ਦੇ ਵਿਚ ਪੰਜਾਬ ਦੀਆਂ ਵੱਖ-ਵੱਖ ਨਿੱਜੀ ਕੰਪਨੀਆਂ ਵੱਲੋਂ ਬੇਰੁਜ਼ਗਾਰਾਂ ਦੀਆਂ ਇੰਟਰਵਿਊ ਲੈ ਕੇ ਮੌਕੇ 'ਤੇ ਹੀ ਉਨ੍ਹਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੇਲੇ ਦੇ ਵਿੱਚ ਆਏ ਬੇਰੁਜ਼ਗਾਰ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਏ।

ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਰੁਜ਼ਗਾਰ ਮੇਲੇ ਬੇਰੁਜ਼ਗਾਰਾਂ ਵਾਸਤੇ ਲਾਹੇਵੰਦ ਸਾਬਿਤ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਵਿੱਦਿਅਕ ਯੋਗਤਾ ਦੇ ਅਨੁਸਾਰ ਉਸ ਨੂੰ ਇੱਥੇ ਨੌਕਰੀ ਮਿਲੀ ਹੈ ਅਤੇ ਵਧੀਆ ਤਨਖਾਹ ਵੀ ਮਿਲੀ ਹੈ ।

ABOUT THE AUTHOR

...view details