ਪੰਜਾਬ

punjab

Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ

By

Published : Jun 16, 2021, 8:30 PM IST

Updated : Jun 16, 2021, 9:36 PM IST

ਮੋਹਾਲੀ ਸਿੱਖਿਆ ਬੋਰਡ (Board of Education) ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਅਧਿਆਪਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਓ ਐੱਸ ਡੀ (OSD) ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਅਧਿਆਪਕ ਆਗੂਆਂ ਨੂੰ ਬੈਠਕ ਲਈ ਬੁਲਾਇਆ ਹੈ।

Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ
Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ

ਮੋਹਾਲੀ: ਅਧਿਆਪਕ ਯੂਨੀਅਨ ਦੇ ਸੱਦੇ 'ਤੇ ਮੋਹਾਲੀ ਸਿੱਖਿਆ ਬੋਰਡ ਦਫ਼ਤਰ (Board of Education) ਦੇ ਬਾਹਰ ਸਿੱਖਿਆ ਪ੍ਰੋਵਾਈਡਰ (Education provider), ਏ.ਆਈ.ਈ (A.I.E.), ਈ.ਜੀ.ਐਸ (EGS), ਐਸ.ਟੀ.ਆਰ (STR) ਯੂਨੀਅਨ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਭਵਨ ਦੇ ਸਾਰੇ ਗੇਟ ਬੰਦ ਕਰ ਦਿੱਤੇ ਹਨ ਜਿਸ ਕਾਰਨ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਸਮੇਤ ਵਿਭਾਗ ਦੇ ਸਾਰੇ ਅਫ਼ਸਰ ਛੁੱਟੀ ਤੋਂ ਬਾਅਦ ਅੰਦਰ ਹੀ ਫਸ ਹੋਏ ਸਨ, ਹਾਲਾਂਕਿ ਕਾਫੀ ਦੇਰ ਬਾਅਦ ਦੇਰ ਰਾਤ ਅਧਿਆਪਕਾਂ ਨੇ ਸਿੱਖਿਆ ਬੋਰਡ ਦਫ਼ਤਰ (Board of Education) ਦਾ ਗੇਟ ਖੋਲ੍ਹ ਦਿੱਤਾ ਤੇ ਨਜ਼ਰਬੰਦ ਕੀਤੇ ਹੋਏ ਮੁਲਾਜ਼ਮਾਂ ਨੂੰ ਰਿਹਾਅ ਕਰ ਦਿੱਤਾ ਹੈ ਪਰ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।

ਅਧਿਆਪਕਾਂ ਨੇ ਨਜ਼ਰ ਬੰਦ ਕੀਤੇ ਸਿੱਖਿਆ ਮੁਲਾਜ਼ਮ

ਅਧਿਆਪਕਾਂ ਦੀ ਕੈਪਟਨ ਦੇ ਓ ਐੱਸ ਡੀ (OSD) ਨਾਲ ਮੀਟਿੰਗ

ਉਥੇ ਹੀ ਅਧਿਆਪਕਾਂ ਨੂੰ ਭੜਕਦੇ ਦੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਓ ਐੱਸ ਡੀ (OSD) ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਅਧਿਆਪਕ ਆਗੂਆਂ ਨੂੰ ਬੈਠਕ ਲਈ ਬੁਲਾਇਆ ਹੈ। ਇਹ ਬੈਠਕ ਖ਼ਬਰ ਲਿਖੇ ਜਾਣ ਤਕ ਸਰਹਿੰਦ ਵਿਖੇ ਚੱਲ ਰਹੇ ਹਨ ਆਖਿਰਕਾਰ ਇਸ ਦਾ ਕੀ ਸਿੱਟਾ ਨਿਕਲੇਗਾ ਇਹ ਤਾਂ ਸਮਾਂ ਹੀ ਦੱਸੇਗਾ।

ਇਹ ਵੀ ਪੜੋ: Poster War: ਕੈਪਟਨ-ਸਿੱਧੂ ਤੋਂ ਬਾਅਦ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਹੱਕ ’ਚ ਵੀ ਲੱਗੇ ਪੋਸਟਰ

ਸਿੱਖਿਆ ਬੋਰਡ ਦੀ ਅਖੀਰਲੀ ਮੰਜ਼ਿਲ 'ਤੇ ਚੜ੍ਹੇ ਅਧਿਆਪਕ

ਇਸ ਦੇ ਚੱਲਦਿਆਂ ਕਈ ਅਧਿਆਪਕ ਸਿੱਖਿਆ ਬੋਰਡ (Board of Education) ਦੀ ਅਖੀਰਲੀ ਮੰਜ਼ਿਲ 'ਤੇ ਵੀ ਚੜ੍ਹ ਗਏ। ਇਸ ਮੌਕੇ ਉਨ੍ਹਾਂ ਵਲੋਂ ਪੈਟਰੋਲ ਦੀਆਂ ਬੋਤਲਾਂ ਅਤੇ ਸਲਫਾਸ ਦੀਆਂ ਗੋਲੀਆਂ ਵੀ ਆਪਣੇ ਨਾਲ ਰੱਖੀਆਂ ਹੋਈਆਂ ਹਨ। ਇਸ ਤੋਂ ਇਲਾਵਾ ਬੋਰਡ ਦੇ ਬਾਹਰ ਧਰਨਾ ਦੇ ਰਹੇ ਅਧਿਆਪਕਾਂ 'ਚ ਇੱਕ ਅਧਿਆਪਕਾ ਵਲੋਂ ਸਲਫ਼ਾਸ ਦੀਆਂ ਗੋਲੀਆਂ ਵੀ ਖਾਧੀਆਂ ਗਈਆਂ। ਜਿਸ ਦੀ ਹਾਲਤ ਸਥਿਰ ਬਣੀ ਹੋਈ ਹੈ।

ਆਪਣੀਆਂ ਮੰਗਾਂ ਨੂੰ ਲੈਕੇ ਸਿੱਖਿਆ ਬੋਰਡ ਦੀ ਛੱਤ 'ਤੇ ਚੜ੍ਹੇ ਕੱਚੇ ਮੁਲਾਜ਼ਮ

ਸੰਘਰਸ਼ ਤਿੱਖਾ ਕਰਨ ਦਾ ਐਲਾਨ

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦਾ ਕਹਿਣਾ ਕਿ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲੀ ਮੀਟਿੰਗ 'ਚ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਮੌਕੇ ਅਧਿਆਪਕਾਂ ਦਾ ਕਹਿਣਾ ਕਿ ਉਨ੍ਹਾਂ ਸਾਰਿਆਂ ਵਲੋਂ ਆਪਣੇ ਕੋਲ ਸਲਫ਼ਾਸ ਦੀਆਂ ਗੋਲੀਆਂ ਰੱਖੀਆਂ ਗਈਆਂ ਹਨ, ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਨ੍ਹਾਂ ਵਲੋਂ ਵੀ ਸਖ਼ਤ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕੱਚੇ ਮੁਲਾਜ਼ਮ ਹੋਣ ਦੇ ਚੱਲਦਿਆਂ ਘੱਟ ਤਨਖਾਹ ਕਾਰਨ ਘਰ ਖਰਚ ਲਈ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।

ਇਹ ਵੀ ਪੜੋ: ਹੱਕੀ ਮੰਗਾਂ ਲਈ ਕੱਚੇ ਅਧਿਆਪਕਾਂ ਨੇ PSEB ਦਾ ਘਿਰਾਓ ਕਰ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ

Last Updated : Jun 16, 2021, 9:36 PM IST

ABOUT THE AUTHOR

...view details