ਪੰਜਾਬ

punjab

ਤੇਂਦੂਏ ਦੀ ਮੌਤ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਗਲਤ ਅਨਸਰਾਂ ਨੂੰ ਦਿੱਤੀ ਸਖ਼ਤ ਚਿਤਾਵਨੀ

By

Published : Jan 5, 2023, 3:40 PM IST

ਨੂਰਪੁਰਬੇਦੀ ਭੱਦੀ ਰੋਡ ਮਾਰਗ (Wildlife Protection Department Rupnaga) ਦੇ ਨਜ਼ਦੀਕ ਤੇਂਦੂਏ ਦੇ ਮਰੇ ਹੋਣ ਦੀ ਖ਼ਬਰ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਧਿਕਾਰੀ ਮੋਹਨ ਸਿੰਘ ਨੇ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

Wildlife Protection Department Rupnaga
Wildlife Protection Department Rupnaga

ਤੇਂਦੂਏ ਦੀ ਮੌਤ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਗਲਤ ਅਨਸਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

ਰੂਪਨਗਰ: ਨੂਰਪੁਰਬੇਦੀ ਭੱਦੀ ਰੋਡ ਮਾਰਗ ਦੇ ਨਜ਼ਦੀਕ ਤੇਂਦੂਏ ਦੇ ਮਰੇ ਹੋਣ ਦੀ ਖ਼ਬਰ ਮੰਗਲਵਾਰ ਸ਼ਾਮ ਨੂੰ ਵਣ ਸਿਹਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਵਣ ਵਿਭਾਗ ਨੇ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੇ ਖ਼ਿਲਾਫ਼ ਪੁਲਿਸ ਦੀ (Wildlife Protection Department Rupnaga) ਮਦਦ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤੇਂਦੂਏ ਦੀ ਮੌਤ ਦੀ ਰੂਪਨਗਰ ਵਿਚ ਦੂਜੀ ਘਟਨਾ:-ਇਸ ਮੌਕੇ ਗੱਲਬਾਤ ਕਰਦਿਆ ਜ਼ਿਲ੍ਹਾ ਰੂਪਨਗਰ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਧਿਕਾਰੀ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਉਹਨਾਂ ਨੂੰ ਇਸ ਤੇਂਦੂਏ ਦੀ ਲਾਸ਼ ਨੂਰਪੁਰ ਬੇਦੀ ਭੱਦੀ ਰੋਡ ਦੇ ਨਜ਼ਦੀਕ ਪਿੰਡ ਕੱਟਾ ਸਬੋਰ ਕੋਲ ਪਏ ਹੋਣ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਸੀ। ਉਹਨਾਂ ਕਿਹਾ ਕਿ ਇਹ ਤੇਂਦੂਏ ਦੀ ਉਮਰ ਲਗਭਗ 5-6 ਸਾਲ ਸੀ ਅਤੇ ਇਹ ਤੇਂਦੂਆ ਨਰ ਸੀ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਚੰਦ ਦਿਨਾਂ ਦੇ ਅੰਦਰ ਇੱਕ ਤੋਂ ਬਾਅਦ ਇਹ ਦੂਜੀ ਘਟਨਾ ਰੂਪਨਗਰ ਦੇ ਵਿਚ ਦੇਖਣ ਨੂੰ ਸਾਹਮਣੇ ਆਈ ਹੈ।

ਜੰਗਲਾਂ ਵਿਚ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ:-ਇਸ ਮੌਕੇ ਰੇਂਜ ਅਧਿਕਾਰੀ ਮੋਹਨ ਸਿੰਘ ਨੇ ਕਿਹਾ ਉਨ੍ਹਾਂ ਜੰਗਲਾਂ ਵਿਚ ਸ਼ਿਕਾਰ ਕਰਨ ਵਾਲੇ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੇ ਖ਼ਿਲਾਫ਼ ਪੁਲਿਸ ਦੀ ਮਦਦ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ ਦੇ ਵਿੱਚ ਉਨ੍ਹਾਂ ਕਿਹਾ ਕਿ ਵਿਭਾਗ ਦੇ ਵਿੱਚ ਕਰਮਚਾਰੀਆਂ ਦੀ ਘਾਟ ਹੈ। ਜਿਸ ਦੇ ਚੱਲਦਿਆਂ ਜੰਗਲ ਦਾ ਪੂਰਾ ਰਕਬਾ ਕਵਰ ਕਰਨਾ ਮੁਸ਼ਕਿਲ ਹੁੰਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਉੱਤੇ ਆਪ ਧਿਆਨ ਦੇਣ ਦੀ ਅਪੀਲ:-ਇਸ ਮੌਕੇ ਜੰਗਲੀ ਜੀਵਨ ਨੂੰ ਪਿਆਰ ਕਰਨ ਵਾਲੇ ਅਤੇ ਇਲਾਕੇ ਦੇ ਮਸ਼ਹੂਰ ਵਾਤਾਵਰਨ ਪ੍ਰੇਮੀ ਪ੍ਰਭਾਤ ਭੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੂਰੇ ਮਾਮਲੇ ਉੱਤੇ ਆਪ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿੱਚ ਕੁਝ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਕਰ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਮਾਰੇ ਜਾਣ ਤੋਂ ਬਾਅਦ ਦੇਖਣ ਨੂੰ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੇ ਜੰਗਲ ਬਚ ਰਹੇ ਹਨ ਅਤੇ ਨਾ ਹੀ ਸਾਡੇ ਜੰਗਲੀ ਜੀਵਾਂ ਨੂੰ ਬਚਾਉਣ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਸਫਲ ਹੋ ਰਿਹਾ ਹੈ।




ਇਹ ਵੀ ਪੜੋ:-ਇਮਾਨਦਾਰੀ ਦੀ ਮਿਸਾਲ ਰੱਤੀ ਲਾਲ, ਗੁਆਚਿਆਂ ਆਈਫੋਨ ਕੀਤਾ ਵਾਪਸ

ABOUT THE AUTHOR

...view details