ਪੰਜਾਬ

punjab

ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਕਾਬੂ

By

Published : Jun 18, 2021, 7:39 PM IST

ਭਾਖੜਾ ਨਹਿਰ 'ਚੋਂ ਰੈਮਡੀਸੇਵਰ (Remdesivir) ਟੀਕੇ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ 2 ਕਰੋੜ ਰੁਪਏ ਦੀ ਰਾਸ਼ੀ, ਦੋ ਲੈੱਪਟਾਪ ਅਤੇ ਚਾਰ ਗੱਡੀਆਂ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਕਾਬੂ
ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਕਾਬੂ

ਰੂਪਨਗਰ: ਇੱਕ ਮਹੀਨਾ ਪਹਿਲਾਂ ਭਾਖੜਾ ਨਹਿਰ 'ਚੋਂ ਰੈਮਡੀਸੇਵਰ (Remdesivir) ਨਾਂ ਦੇ ਟੀਕੇ ਵੱਡੀ ਮਾਤਰਾ ਵਿੱਚ ਰੂੜੇ ਜਾ ਰਹੇ ਹਨ ਜਿਸ ਸਬੰਧੀ ਵੀਡੀਓ ਵੀ ਵਾਇਰਲ ਹੋਈਆਂ ਸਨ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਸਬੰਧੀ ਐਕਸ਼ਨ ਲੈਂਦੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਣ ਜਾਂਚ ਕਰਨ ਉਪਰੰਤ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ ਤੇ ਪੁਲਿਸ ਨੇ ਮਾਮਲੇ ਵਿੱਚ 2 ਕਰੋੜ ਰੁਪਏ ਦੀ ਰਾਸ਼ੀ, ਦੋ ਲੈੱਪਟਾਪ ਅਤੇ ਚਾਰ ਗੱਡੀਆਂ ਸਣੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਲਿਸ ਪੁੱਛਗਿੱਛ ਕਰ ਰਹੀ ਹੈ ਜਿਹਨਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਭਾਖੜਾ ਨਹਿਰ 'ਚ ਵੈਕਸੀਨ ਮਾਮਲਾ: 2 ਕਰੋੜ ਦੀ ਨਕਦੀ ਸਮੇਤ 6 ਮੁਲਜ਼ਮ ਕਾਬੂ

ਇਹ ਵੀ ਪੜੋ: ਭਾਖੜਾ ਨਹਿਰ ’ਚ ਸੁੱਟੀਆਂ ਦਵਾਈਆਂ ਸਬੰਧੀ ਇੱਕ ਹੋਰ ਵੀਡੀਓ ਵਾਇਰਲ

ਇਸ ਮੌਕੇ ਐਸਐਸਪੀ ਨੇ ਕਿਹਾ ਕਿ ਇਹਨਾਂ ਮੁਲਜ਼ਮਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵਰਤੇ ਜਾਣ ਵਾਲੇ ਟੀਕਿਆਂ ਦੇ ਨਕਲੀ ਲੈਵਲ ਤਿਆਰ ਕਰ ਹੋਰ ਟੀਕਿਆਂ ’ਚੇ ਚਿਪਕਾ ਦਿੱਤੇ ਸਨ। ਉਹਨਾਂ ਨੇ ਕਿਹਾ ਕਿ ਉਹ ਇਹਨਾਂ ਦੀ ਕਾਲਾਬਜ਼ਾਰੀ ਕਰਦੇ ਸਨ, ਪਰ ਮੁਲਜ਼ਮਾਂ ਨੇ ਮੰਨਿਆ ਹੈ ਕਿ ਇਹਨਾਂ ਟੀਕਿਆਂ ਦਾ ਵਿਅਕਤੀ ਦੇ ਸਰੀਰ ’ਤੇ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ ਹੈ ਜੋ ਦੇਰ ਰਾਤ ਜਾਂ ਫੇਰ ਸਵੇਰੇ ਇਹਨਾਂ ਟੀਕਿਆਂ ਦੀ ਸਪਲਾਈ ਕਰਦੇ ਸਨ।

ਕੀ ਸੀ ਮਾਮਲਾ ?

ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ 6 ਮਈ ਨੂੰ ਭਾਖੜਾ ਨਹਿਰ ’ਚੋਂ ਭਾਰੀ ਗਿਣਤੀ ’ਚ ਰੈਮਡੀਸੇਵਰ (Remdesivir) ਨਾਂ ਦੇ ਟੀਕਿਆਂ ਦੀ ਖੇਪ ਮਿਲੀ ਸੀ, ਜਿਸ ਕਾਰਨ ਇਲਾਕੇ ’ਚ ਹੜਕੰਪ ਮਚ ਗਿਆ ਸੀ। ਉਥੇ ਹੀ ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤਾ ਤਾਂ ਜਿਸ ਤੋਂ ਮਗਰੋਂ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀਆਂ ਸਨ ਜਿਸ ਤੋਂ ਮਗਰੋਂ ਪੁਲਿਸ ਨੇ ਐਕਸ਼ਨ ਲੈਂਦੇ ਜਾਂਚ ਸ਼ੁਰੂ ਕੀਤੀ ਸੀ।

ਦੱਸ ਦਈਏ ਕਿ ਉਸ ਸਮੇਂ ਭਾਖੜਾ ਨਹਿਰ ਦੇ ਸਲੇਮਪੁਰ ਸਾਇਫਨ ਤੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ 383 ਰੈਮਡੀਸੇਵਰ (Remdesivir) ਟੀਕੇ ਅਤੇ 1344 ਕੋਫੋਪਰੋਜ਼ਨ ਟੀਕੇ ਅਤੇ 794 ਬਿਨਾਂ ਲੈਵਲ ਦੇ ਟੀਕੇ ਨਹਿਰ ਚੋਂ ਬਰਾਮਦ ਕੀਤੇ ਸੀ। ਡਰੱਗ ਕੰਟਰੋਲ ਅਫਸਰ ਰੂਪਨਗਰ ਤਜਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲੇ ’ਤੇ ਹੋਈ ਸੀ ਸਿਆਸਤ

ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਹੋਈ ਸੀ। ਉਥੇ ਹੀ ਇਸ ਮਾਮਲੇ ਸਬੰਧੀ ਭਾਜਪਾ ਆਗੂ ਸੰਬਿਤ ਪਾਤਰਾ ਨੇ ਟਵੀਟ ਕਰ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਕਿ ਇਸ ਮਾਮਲੇ ਦਾ ਜਿੰਮੇਵਾਰ ਕੌਣ ਹੈ।

ਇਹ ਵੀ ਪੜੋ: ਕਥਿਤ ਟੀਕੇ ਭਾਖੜਾ ਨਹਿਰ ਵਿੱਚੋਂ ਮਿਲਣ 'ਤੇ ਜਾਂਚ ਸ਼ੁਰੂ

ABOUT THE AUTHOR

...view details