ਪੰਜਾਬ

punjab

ਮਨਾਲੀ ਤੋਂ ਪਰਤ ਰਹੀ ਬੱਸ ਵੱਡੇ ਹਾਦਸੇ ਦਾ ਸ਼ਿਕਾਰ, ਤਸਵੀਰਾਂ ਆਈਆਂ ਸਾਹਮਣੇ

By

Published : Jan 2, 2022, 1:20 PM IST

ਮਨਾਲੀ ਤੋਂ ਅੰਮ੍ਰਿਤਸਰ ਵਾਪਿਸ ਪਰਤ ਰਹੀ ਟੂਰਿਸਟ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਤੋਂ ਬਾਅਦ ਰਸਤਾ ਬੰਦ ਹੋਣ ਕਾਰਨ ਇੱਕ ਹੋਰ ਬੱਸ ਖਾਈ ਉੱਤੇ ਲਟਕ ਗਈ। ਜ਼ਖਮੀ ਵਿਦਿਆਰੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮਨਾਲੀ ਤੋਂ ਪਰਤ ਰਹੀ ਬੱਸ ਵੱਡੇ ਹਾਦਸੇ ਦਾ ਸ਼ਿਕਾਰ
ਮਨਾਲੀ ਤੋਂ ਪਰਤ ਰਹੀ ਬੱਸ ਵੱਡੇ ਹਾਦਸੇ ਦਾ ਸ਼ਿਕਾਰ

ਸ੍ਰੀ ਕੀਰਤਪੁਰ ਸਾਹਿਬ: ਮਨਾਲੀ ਤੋਂ ਵਾਪਿਸ ਪਰਤ ਰਹੀ ਟੂਰਿਸਟ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਚੰਡੀਗੜ੍ਹ ਮਨਾਲੀ ਮੁੱਖ ਮਾਰਗ ’ਤੇ ਗੋਰਾਮੌੜਾ ਵਿਖੇ ਬੱਸ ਪਲਟੀ ਹੈ। ਮੁੰਬਈ ਦੇ ਵਿਦਿਆਰਥੀ ਮਨਾਲੀ ਤੋਂ ਅੰਮ੍ਰਿਤਸਰ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਕਈ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ। ਇੰਨ੍ਹਾਂ ਜ਼ਖ਼ਮੀਆਂ ਵਿੱਚ ਕਈ ਵਿਦਿਆਰਥੀ ਗੰਭੀਰ ਹਾਲਤ ਵਿੱਚ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮਨਾਲੀ ਤੋਂ ਪਰਤ ਰਹੀ ਬੱਸ ਹਾਦਸੇ ਦਾ ਸ਼ਿਕਾਰ

ਬੱਸ ਪਲਟਣ ਤੋਂ ਬਾਅਦ ਘਟਨਾ ਸਥਾਨ ਉੱਪਰ ਪੁਲਿਸ ਪਹੁੰਚੀ। ਪੁਲਿਸ ਵੱਲੋਂ ਵਿਦਿਆਰਥੀਆਂ ਦੇ ਬਚਾਅ ਕਾਰਜ ਦੇ ਚੱਲਦੇ ਰਸਤਾ ਬੰਦ ਕਰ ਦਿੱਤਾ ਗਿਆ ਸੀ। ਇਸ ਰਸਤਾ ਕੀਤੇ ਜਾਣ ਦੇ ਚੱਲਦੇ ਹੀ ਇੱਕ ਹੋਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖਾਈ ਉੱਤੇ ਲਟਕ ਗਈ।

ਮਨਾਲੀ ਤੋਂ ਪਰਤ ਰਹੀ ਬੱਸ ਵੱਡੇ ਹਾਦਸੇ ਦਾ ਸ਼ਿਕਾਰ

ਪੀੜਤ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਮੁੰਬਈ ਤੋਂ ਟੂਰ ਦੇ ਲਈ ਮਨਾਲੀ ਗਏ ਸਨ। ਉਨ੍ਹਾਂ ਦੱਸਿਆ ਕਿ 80 ਦੇ ਕਰੀਬ ਵਿਦਿਆਰਥੀ ਹਨ ਅਤੇ ਉਹ ਦੋ ਬੱਸਾਂ ਰਾਹੀਂ ਘੁੰਮਣ ਆਏ ਸਨ। ਪੀੜਤਾਂ ਨੇ ਦੱਸਿਆ ਕਿ ਉਹ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੱਸ ਗਰਾਮੌੜਾ ਨਜ਼ਦੀਕ ਪਹੁੰਚੀ ਤਾਂ ਬੱਸ ਖਾਈ ਵਿੱਚ ਜਾ ਡਿੱਗੀ ਜਿਸ ਕਾਰਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।

ਇੱਕ ਹੋਰ ਬੱਸ ਹੋਈ ਹਾਦਸੇ ਦਾ ਸ਼ਿਕਾਰ

ਫਿਲਹਾਲ ਜ਼ਖ਼ਮੀ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ।

ਇੱਕ ਹੋਰ ਬੱਸ ਹੋਈ ਹਾਦਸੇ ਦਾ ਸ਼ਿਕਾਰ

ਇਹ ਵੀ ਪੜ੍ਹੋ:ਟਾਂਡਾ: ਘਰ ’ਚੋਂ ਸੜੀਆਂ ਲਾਸ਼ਾ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ

ABOUT THE AUTHOR

...view details