ਪੰਜਾਬ

punjab

ਮਾਨਸੂਨ ਦੀ ਦਸਤਕ: ਪਹਿਲੇ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ

By

Published : Jul 11, 2021, 12:55 PM IST

Updated : Sep 13, 2021, 8:05 PM IST

ਮਾਨਸੂਨ ਦੀ ਪਹਿਲੀ ਬਰਸਾਤ ਨਾਲ ਕੀਰਤਪੁਰ ਸਾਹਿਬ ਵਿਖੇ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਤੇ ਪਾਣੀ ਇਕੱਠਾ ਹੋਇਆ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਾਨਸੂਨ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ
ਮਾਨਸੂਨ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ

ਰੂਪਨਗਰ:ਐਤਵਾਰ ਸਵੇਰੇ ਸ੍ਰੀ ਆਨੰਦਪੁਰ ਸਾਹਿਬ ਕੀਰਤਪੁਰ ਵਿਖੇ ਹੋਈ ਬਰਸਾਤ ਦੇ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲ ਗਈ, ਪਰੰਤੂ ਕੀਰਤਪੁਰ ਸਾਹਿਬ ਵਿਖੇ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਤੇ ਬਰਸਾਤ ਦੇ ਨਾਲ ਇਕੱਠੇ ਹੋਏ ਪਾਣੀ ਨੇ ਰਾਹਗੀਰਾਂ ਦੇ ਲਈ ਜਿੱਥੇ ਵੱਡੀ ਮੁਸ਼ਕਿਲ ਖੜੀ ਕੀਤੀ, ਉੱਥੇ ਪ੍ਰਸ਼ਾਸਨ ਵੱਲੋਂ ਕੀਤੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ ਹੈ।

ਕੀਰਤਪੁਰ ਸਾਹਿਬ ਦੇ ਬਾਬਾ ਗੁਰਦਿੱਤਾ ਅਤੇ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਨੂੰ ਆਪਸ ਵਿੱਚ ਜੋੜਨ ਵਾਲੇ ਪੁਲ ਦੇ ਉੱਤੇ ਭਾਰੀ ਮਾਤਰਾ ਦੇ ਵਿੱਚ ਪਾਣੀ ਇਕੱਠਾ ਹੋ ਗਿਆ। ਜਿਸਦੇ ਵਿੱਚ ਰਾਹਗੀਰਾਂ ਦੀਆਂ ਗੱਡੀਆਂ ਫਸਣ ਦੇ ਨਾਲ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਤੇ ਜਾਮ ਲੱਗਿਆ, ਉੱਥੇ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਵੀ ਹੋਇਆ, 23 ਗੱਡੀਆਂ ਦੇ ਇੰਜਣਾਂ ਦੇ ਵਿੱਚ ਪਾਣੀ ਪੈ ਗਿਆ, ਇਸ ਤੋਂ ਇਲਾਵਾ ਪੁਲ ਦੇ ਉੱਪਰ ਖੱਡੇ ਪਏ ਹੋਣ ਕਰਕੇ ਕਈ ਗੱਡੀਆਂ ਦੇ ਬੰਪਰ ਟੁੱਟ ਗਏ, ਅਤੇ ਤ੍ਰਿੰਝਣਾਂ ਦਾ ਵੱਡਾ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਮਾਨਸੂਨ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲੀ ਪੋਲ
ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦਿਆਂ ਕਿਹਾ, ਕਿ ਪ੍ਰਸ਼ਾਸਨ ਦੇ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰੰਤੂ ਪਿਛਲੇ ਸਾਲ ਇਸੇ ਤਰ੍ਹਾਂ ਦੇ ਹਾਲਾਤ ਇਸ ਪੁਲ ਦੇ ਉੱਪਰ ਬਣੇ ਸਨ, ਹੁਣ ਇੱਕ ਵਾਰ ਫੇਰ ਜਦੋਂ ਇਸ ਸਾਲ ਦੀ ਪਹਿਲੀ ਬਰਸਾਤ ਪਈ, ਤਾਂ ਉਸੇ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ, ਕਿ ਸੜਕ ਬਣਾਉਣ ਵਾਲੀ ਕੰਪਨੀ ਨੂੰ ਪੁਲ ਦੇ ਨਿਰਮਾਣ ਦੇ ਲਈ ਅਤੇ ਇਸ ਪੁਲ ਤੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੇ ਲਈ ਤਾੜਨਾ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਲੋਕਾਂ ਨੇ ਕਿਹਾ, ਕਿ ਅਜੇ ਤਾਂ ਮੌਸਮ ਦੀ ਪਹਿਲੀ ਬਰਸਾਤ ਪਈ ਹੈ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਰਸਾਤ ਚੱਲਦੀ ਹੈ, ਤਾਂ ਹਾਲਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
Last Updated : Sep 13, 2021, 8:05 PM IST

ABOUT THE AUTHOR

...view details