ਪੰਜਾਬ

punjab

ਔਰਤਾਂ ਦਾ ਬਿਹਤਰ ਸਮਾਜ ਦੀ ਸਿਰਜਨਾ 'ਚ ਮਹੱਤਵਪੂਰਨ ਯੋਗਦਾਨ: ਰਾਣਾ ਕੇ.ਪੀ ਸਿੰਘ

By

Published : Mar 16, 2021, 2:28 PM IST

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਔਰਤਾਂ ਦਾ ਬਿਹਤਰ ਸਮਾਜ ਦੀ ਸਿਰਜਨਾ ਵਿਚ ਮਹੱਤਵਪੂਰਨ ਯੋਗਦਾਨ ਹੈ। ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਬਣਦਾ ਸਤਿਕਾਰ ਦੇਣ ਲਈ ਹੋਰ ਉਪਰਾਲੇ ਕੀਤੇ ਗਏ ਹਨ।

ਤਸਵੀਰ
ਤਸਵੀਰ

ਸ੍ਰੀ ਅਨੰਦਪੁਰ ਸਾਹਿਬ: ਰਾਣਾ ਕੇ.ਪੀ ਸਿੰਘ ਇਥੋ ਨੇੜਲੇ ਪਿੰਡ ਡਾਢੀ 'ਚ ਮਹਿਲਾ ਮੰਡਲਾਂ ਵਲੋ ਆਯੋਜਿਤ ਕੌੰਮਾਂਤਰੀ ਮਹਿਲਾ ਸਮਾਰੋਹ 'ਚ ਵਿਸੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸੰਸਾਰ ਭਰ ਵਿਚ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੋਹਣ ਵਾਲੀਆਂ ਸਖਸੀਅਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਦੁਨੀਆਂ 'ਤੇ ਜਿੰਨੇ ਵੱਡੇ ਆਦਮੀ ਹੋਏ ਹਨ, ਉਨ੍ਹਾਂ ਦੀਆਂ ਮਾਵਾਂ ਦਾ ਬਹੁਤ ਯੋਗਦਾਨ ਰਿਹਾ ਹੈ। ਪਹਿਲੇ ਸਮੇਂ 'ਚ ਜਦੋ ਔਰਤਾਂ ਆਪਣੇ ਬੁਨਿਆਦੀ ਅਧਿਕਾਰਾਂ ਤੋਂ ਸੱਖਣੀਆਂ ਸਨ, ਉਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ,ਜਾਇਦਾਦ ਵਿੱਚ ਹਿੱਸਾ ਨਹੀਂ ਮਿਲਦਾ ਸੀ ਅਜਿਹੇ ਹੋਰ ਬਹੁਤ ਸਾਰੇ ਹੱਕ ਔਰਤਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਦਿਵਾਏ।

ਵੀਡੀਓ

ਜਿਸ ਤੋਂ ਬਾਅਦ ਮਹਿਲਾ ਪ੍ਰਧਾਨ ਮੰਤਰੀ ਬਣੀ ਅਤੇ ਮਾਣਯੋਗ ਪ੍ਰਤਿਭਾ ਪਾਟਿਲ ਰਾਸ਼ਟਰਪਤੀ ਬਣੀ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਔਰਤਾਂ ਦੀ ਅਵਾਜ ਮਹਾਰਿਸ਼ੀ ਵਿਵੇਕਾਨੰਦ ਜੀ ਨੇ ਚੁੱਕੀ ਸੀ। ਉਨ੍ਹਾਂ ਜਿਲ੍ਹਾ ਪ੍ਰਸਾਸ਼ਨ 'ਚ ਔਰਤ ਅਧਿਕਾਰੀਆਂ ਦਾ ਉੱਚ ਅਹੁਦਿਆਂ 'ਤੇ ਹੋਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਾਡੇ ਜ਼ਿਲ੍ਹੇ ਦੀ ਕਮਾਂਡ ਵੀ ਔਰਤਾਂ ਦੇ ਹੱਥ ਹੋਣ ਕਾਰਨ ਜ਼ਿਲ੍ਹੇ ਦੀ ਤਰੱਕੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਮੰਡਲਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਜਿਸ ਸਦਕਾ ਮਹਿਲਾ ਮੰਡਲ ਸਮਾਜ 'ਚ ਵਿਚਰ ਕੇ ਔਰਤਾਂ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਨਾਲ ਹੋ ਰਹੇ ਸਮਾਜ ਦੇ ਸੁਧਾਰ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:ਮਰਦਮਸ਼ੁਮਾਰੀ ਦੌਰਾਨ ਆਪਣਾ ਧਰਮ ਸਿੱਖ ਤੇ ਭਾਸ਼ਾ ਪੰਜਾਬੀ ਦੱਸਣ 'ਚ ਨਾ ਕਰੋ ਸੰਕੋਚ- ਗਿਆਨੀ ਹਰਪ੍ਰੀਤ ਸਿੰਘ

ABOUT THE AUTHOR

...view details