ਪੰਜਾਬ

punjab

ETV Bharat / state

ਰੂਪਨਗਰ ਪੁਲਿਸ ਨੇ ਬਿਨਾਂ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦੇ ਕੱਟੇ ਚਲਾਨ

ਜ਼ਿਲ੍ਹਾ ਪੁਲਿਸ ਵੱਲੋਂ ਕੋਵਿਡ ਨਿਯਮਾਂ ਤੇ ਸਬੰਧਤ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਵਿੱਚ 7 ਖੁੱਲ੍ਹੀਆਂ ਜ਼ੇਲ੍ਹਾ ਨੋਟਈਫਾਈ ਕੀਤੀਆਂ ਗਈਆਂ ਹਨ।

ਰੂਪਨਗਰ ਪੁਲਿਸ ਨੇ ਬਿਨਾਂ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦੇ ਕੱਟੇ ਚਲਾਨ
ਰੂਪਨਗਰ ਪੁਲਿਸ ਨੇ ਬਿਨਾਂ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦੇ ਕੱਟੇ ਚਲਾਨ

By

Published : May 3, 2021, 8:37 AM IST

ਰੂਪਨਗਰ: ਕੋਰੋਨਾ ਮਹਾਂਮਾਰੀ ਤੋਂ ਬਚਾਉਣ ਤੋਂ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਰੁਪਨਗਰ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਕੋਵਿਡ ਨਿਯਮਾਂ ਤੇ ਸਬੰਧਤ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਵਿੱਚ 7 ਖੁੱਲ੍ਹੀਆਂ ਜ਼ੇਲ੍ਹਾ ਨੋਟਈਫਾਈ ਕੀਤੀਆਂ ਗਈਆਂ ਹਨ। ਪਿਛਲੇ 48 ਘੰਟਿਆਂ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕਰਨ ਵਾਲੇ ਜਿਵੇਂ ਕਿ ਮਾਸਕ ਨਾ ਪਾਉਣ ਵਾਲੇ, ਸਮਾਜਕ ਦੂਰੀ ਨਾ ਰੱਖਣ ਵਾਲੇ ਅਤੇ ਕਰਫਿਊ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ 250 ਵਿਅਕਤੀਆਂ ਨੂੰ ਇਨ੍ਹਾਂ ਖੁੱਲੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ ਅਤੇ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜੋ: ਚੋਣ ਨਤੀਜਾ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ: ਭਾਜਪਾ ਦੀ ਸਿਆਸੀ ਹਾਰ

ਇਨ੍ਹਾਂ ਖੁੱਲੀਆਂ ਜੇਲ੍ਹਾਂ ਵਿੱਚ ਲੋਕਾਂ ਨੂੰ ਕੋਵਿਡ ਸਬੰਧੀ ਸਹੀ ਵਿਵਹਾਰ ਦੀ ਪਾਲਣਾ ਕਰਨਾ ਵੀ ਸਿਖਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਸਖਤੀ ਨਾਲ ਲਾਗੂ ਕੀਤੀ ਜਾਏਗੀ ਤੇ ਦਿਸ਼ਾ ਨਿਰਦੇਸ਼ਾਂ ਨੂੰ ਚੰਗੇ ਢੰਗ ਨਾਲ ਲਾਗੂ ਕਰਨ ਲਈ ਸਬੰਧਤ ਧਾਰਾਵਾਂ ਅਧੀਨ ਮੁਕੱਦਮੇ ਵੀ ਦਰਜ਼ ਕੀਤੇ ਜਾਣਗੇ।

ਇਸ ਤਰ੍ਹਾਂ ਲੋਕਾਂ ’ਤੇ ਕੀਤੀ ਕਾਰਵਾਈ

ਥਾਣਾ ਚਲਾਨ
ਥਾਣਾ ਨੰਗਲ 29
ਥਾਣਾ ਸ੍ਰੀ ਅਨੰਦਪੁਰ ਸਾਹਿਬ 17
ਥਾਣਾ ਕੀਰਤਪੁਰ ਸਾਹਿਬ 22
ਥਾਣਾ ਨੂਰਪੁਰਬੇਦੀ 5
ਪੀਐਸ ਸਦਰ ਰੂਪਨਗਰ 21
ਥਾਣਾ ਸਿਟੀ ਰੂਪਨਗਰ 43
ਥਾਣਾ ਸਿੰਘ ਭਗਵੰਤਪੁਰ 24
ਥਾਣਾ ਸਦਰ ਮੋਰਿੰਡਾ 11
ਥਾਣਾ ਸਿਟੀ ਮੋਰਿੰਡਾ 53
ਥਾਣਾ ਸ੍ਰੀ ਚਮਕੌਰ ਸਾਹਿਬ 25

ਇਹ ਵੀ ਪੜੋ: ਪੰਜਾਬ ਅੰਦਰ 24 ਘੰਟਿਆਂ 'ਚ 7,327 ਕੋਰੋਨਾ ਦੇ ਨਵੇਂ ਮਾਮਲੇ, 157 ਮੌਤਾਂ

ABOUT THE AUTHOR

...view details