ਪੰਜਾਬ

punjab

ਟਿਕਟ ਕੱਟੇ ਜਾਣ ਤੋਂ ਭੜਕੇ MLA ਅਮਰਜੀਤ ਸਿੰਘ ਸੰਦੋਆ

By

Published : Dec 27, 2021, 10:58 AM IST

ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਮਰਜੀਤ ਸਿੰਘ ਸੰਦੋਆ (MLA Amarjit Singh Sandoya) ਨੇ ਪਾਰਟੀ ਵੱਲੋਂ ਹਲਕੇ ਨੇ ਨਵੇਂ ਐਲਾਨੇ ਉਮੀਦਵਾਰ ਦਿਨੇਸ਼ ਚੱਢਾ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਗਾਏ ਗਏ ਹਨ।

ਟਿਕਟ ਕੱਟੇ ਜਾਣ ਤੋਂ ਭੜਕੇ MLA ਅਮਰਜੀਤ ਸਿੰਘ ਸੰਦੋਆ
ਟਿਕਟ ਕੱਟੇ ਜਾਣ ਤੋਂ ਭੜਕੇ MLA ਅਮਰਜੀਤ ਸਿੰਘ ਸੰਦੋਆ

ਰੋਪੜ:ਪੰਜਾਬ ਦੀਆਂ ਨੇੜੇ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ ਪੰਜਾਬ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਭਖ ਚੁੱਕੀ ਹੈ। ਇਸ ਮੌਕੇ ਜਿੱਥੇ ਵਿਰੋਧੀ ਪਾਰਟੀਆਂ ਦੇ ਲੀਡਰ ਇੱਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ, ਉੱਥੇ ਹੀ ਕੁਝ ਕਈ ਪਾਰਟੀਆਂ ਵਿੱਚ ਟਿਕਟਾਂ ਦੀ ਵੰਡ ਨੂੰ ਲੈਕੇ ਇੱਕੋ ਪਾਰਟੀ ਦੇ ਲੀਡਰ ਆਪਸ ਵਿੱਚ ਉਲਝ ਦੇ ਵੀ ਨਜ਼ਰ ਆ ਰਹੇ ਹਨ, ਅਜਿਹਾ ਹੀ ਕੁਝ ਰੋਪੜ ਤੋਂ ਸਾਹਮਣੇ ਆਇਆ ਹੈ। ਜਿੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਮਰਜੀਤ ਸਿੰਘ ਸੰਦੋਆ (MLA Amarjit Singh Sandoya) ਨੇ ਪਾਰਟੀ ਵੱਲੋਂ ਹਲਕੇ ਨੇ ਨਵੇਂ ਐਲਾਨੇ ਉਮੀਦਵਾਰ ਦਿਨੇਸ਼ ਚੱਢਾ ‘ਤੇ ਇਲਜ਼ਾਮ ਲਗਾਏ ਗਏ ਹਨ।

ਵਿਧਾਇਕ ਅਮਰਜੀਤ ਸਿੰਘ ਸੰਦੋਆ (MLA Amarjit Singh Sandoya) ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Convener Arvind Kejriwal) ਵੱਲੋਂ ਪਹਿਲਾਂ ਹੀ ਟਿਕਟ ਨਾ ਦੇਣ ਦੀ ਗੱਲ ਕਹੀ ਗਈ ਸੀ, ਜਿਸ ਨਾਲ ਉਨ੍ਹਾਂ ਨੇ ਸਹਿਮਤੀ ਵੀ ਜਤਾਈ ਸੀ।

ਟਿਕਟ ਕੱਟੇ ਜਾਣ ਤੋਂ ਭੜਕੇ MLA ਅਮਰਜੀਤ ਸਿੰਘ ਸੰਦੋਆ

ਉਨ੍ਹਾਂ ਦੱਸਿਆ ਕੇ ਉਨ੍ਹਾਂ ਵੱਲੋਂ ਹਲਕੇ ਦੇ ਕੁਝ ਪਾਰਟੀ ਦੇ ਵੱਡੇ ਚਿਹਰੇ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਦੱਸੇ ਗਏ ਸਨ, ਜਿਨ੍ਹਾਂ ਨਾਲ ਉਹ ਖੁਦ ਜਾ ਕੇ ਪਾਰਟੀ ਲਈ ਚੋਣ ਪ੍ਰਚਾਰ ਕਰਦੇ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿਨੇਸ਼ ਚੱਢਾ ਨੂੰ ਟਿਕਟ ਦੇਣ ਦਾ ਪਹਿਲਾਂ ਹੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਿਨੇਸ਼ ਚੱਢਾ ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ (Allegations of drug trafficking) ਹਨ, ਜਿਸ ਕਰਕੇ ਹਲਕੇ ਦੇ ਲੋਕਾਂ ਵਿੱਚ ਦਿਨੇਸ਼ ਚੱਢਾ ਖ਼ਿਲਾਫ਼ ਕਾਫ਼ੀ ਰੋਸ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨਾਮ ਦੇ 2 ਵਿਅਕਤੀਆਂ ਵੱਲੋਂ ਟਿਕਟਾਂ ਦਿੱਤੀਆਂ ਜਾਂਦੀਆਂ ਹਨ। ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਲਈ ਕੰਮ ਕਰਨ ਲਈ ਤਿਆਰ ਹਾਂ, ਪਰ ਮੈਂ ਦਿਨੇਸ਼ ਚੱਢਾ ਦੇ ਲਈ ਚੋਣ ਪ੍ਰਚਾਰ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਦਿਨੇਸ਼ ਚੱਢਾ ਤੋਂ ਇਲਾਵਾ ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ, ਮੈਂ ਉਸ ਦਾ ਸਾਥ ਦੇਣ ਲਈ ਤਿਆਰ ਹਾਂ, ਪਰ ਸਿਵਾਏ ਦਿਨੇਸ਼ ਚੱਢਾ ਤੋਂ।

ਉਨ੍ਹਾਂ ਕਿਹਾ ਕਿ ਰਾਘਵ ਚੱਢਾ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਬਣਨਾ ਚਾਹੁੰਦੇ ਹਨ, ਪਰ ਮੈਂ ਚਾਹੁੰਦਾ ਹਾਂ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ (Chief Minister of Punjab) ਬਣੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government) ਬਣੇ।

ਇਹ ਵੀ ਪੜ੍ਹੋ:ਸਿੱਧੂ ਦੇ ਵਿਵਾਦਿਤ ਬਿਆਨ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ABOUT THE AUTHOR

...view details