ਪੰਜਾਬ

punjab

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਲੋਕਾਂ ਨੂੰ ਘਰ ਵਿੱਚ ਹੀ ਮਿਲੇਗੀ ਦਵਾਈ

By

Published : Mar 27, 2020, 1:25 PM IST

ਈਟੀਵੀ ਭਾਰਤ ਵੱਲੋਂ ਬੀਤੇ ਦਿਨੀਂ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਹ ਖ਼ਬਰ ਪ੍ਰਸਾਰਿਤ ਹੋਣ ਤੋਂ ਬਾਅਦ ਰੂਪਨਗਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਦਵਾਈ ਉਨ੍ਹਾਂ ਦੇ ਘਰ ਤੱਕ ਹੀ ਦਵਾਈ ਮੁਹੱਈਆ ਕਰਵਾਈ ਜਾਵੇਗੀ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਲੋਕਾਂ ਨੂੰ ਘਰ ਵਿੱਚ ਹੀ ਮਿਲੇਗੀ ਦਵਾਈ
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਲੋਕਾਂ ਨੂੰ ਘਰ ਵਿੱਚ ਹੀ ਮਿਲੇਗੀ ਦਵਾਈ

ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਤਹਿਤ ਭਾਰਤ ਨੂੰ ਲਾਕਡਾਊਨ ਗਿਆ ਹੈ, ਪੰਜਾਬ 'ਚ ਕਰਫ਼ਿਊ ਜਾਰੀ ਹੈ। ਕਰਫ਼ਿਊ ਕਾਰਨ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਅਤੇ ਦਵਾਈਆਂ ਨਹੀਂ ਮਿਲ ਰਹੀਆਂ। ਇਸ ਦੀ ਖ਼ਬਰ ਈਟੀਵੀ ਭਾਰਤ ਵੱਲੋਂ ਬੀਤੇ ਦਿਨੀਂ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਗਈ ਸੀ ਜਿਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਹ ਖ਼ਬਰ ਪ੍ਰਸਾਰਿਤ ਹੋਣ ਤੋਂ ਬਾਅਦ ਰੂਪਨਗਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਦਵਾਈ ਉਨ੍ਹਾਂ ਦੇ ਘਰ ਤੱਕ ਹੀ ਦਵਾਈ ਮੁਹੱਈਆ ਕਰਵਾਈ ਜਾਵੇਗੀ।

ਦੱਸ ਦਈਏ ਕਿ ਬੀਤੇ ਦਿਨੀਂ ਈਟੀਵੀ ਭਾਰਤ ਨੇ ਪੰਜਾਬੀ ਅਦਾਕਾਰ ਸ਼ਵਿੰਦਰ ਮਾਹਲ ਦੀ ਖਬਰ ਪ੍ਰਸਾਰਿਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜੋ ਈਟੀਵੀ ਭਾਰਤ ਦੇ ਰੂਪਨਗਰ ਦੇ ਪੱਤਰਕਾਰ ਦੇ ਯਤਨ ਤੋਂ ਬਾਅਦ ਪ੍ਰਾਪਤ ਹੋਈ ਸੀ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਲੋਕਾਂ ਨੂੰ ਘਰ ਵਿੱਚ ਹੀ ਮਿਲੇਗੀ ਦਵਾਈ

ਇਹ ਖ਼ਬਰ ਪ੍ਰਸਾਰਿਤ ਹੋਣ ਤੋਂ ਬਾਅਦ ਰੂਪਨਗਰ ਪ੍ਰਸ਼ਾਸਨ ਹਰਕਤ ਵਿੱਚ ਆਇਆ। ਪ੍ਰਸ਼ਾਸਨ ਨੇ ਕਰਫ਼ਿਊ ਦੇ ਦੌਰਾਨ ਫਿਲਹਾਲ ਕੋਈ ਢਿੱਲ ਨਹੀਂ ਦਿੱਤੀ ਪਰ ਸ਼ਹਿਰ ਦੇ ਵਿੱਚ ਮੌਜੂਦ 25 ਮੈਡੀਕਲ ਸਟੋਰਾਂ ਨੂੰ ਦਵਾਈਆਂ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜਿਸ ਕਿਸੇ ਵੀ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਹੈ ਉਹ ਸਬੰਧਤ ਮੈਡੀਕਲ ਸਟੋਰਾਂ 'ਤੇ ਆਪਣੀ ਫੋਨ ਰਾਹੀਂ ਦਵਾਈ ਮੰਗਵਾ ਸਕਦੇ ਹਨ ਅਤੇ ਦਵਾਈ ਉਨ੍ਹਾਂ ਦੇ ਘਰ ਤੱਕ ਹੀ ਦਵਾਈ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: COVID-19: ਪੀੜਤਾਂ ਦੀ ਗਿਣਤੀ 700 ਤੋਂ ਪਾਰ, ਹੁਣ ਤੱਕ 17 ਦੀ ਮੌਤ

ABOUT THE AUTHOR

...view details