ਪੰਜਾਬ

punjab

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਇਲਾਕਾ ਵਾਸੀਆਂ ਨੂੰ ਮਿਲਿਆ ਸਾਫ਼ ਪਾਣੀ

By

Published : Jul 2, 2020, 12:33 PM IST

ਰੂਪਨਗਰ ਦੇ ਦਸ਼ਮੇਸ਼ ਨਗਰ 'ਚ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਈਟੀਵੀ ਭਾਰਤ ਨੇ ਪ੍ਰਸਾਸ਼ਨ ਤਕ ਪਹੁੰਚਾਇਆ ਜਿਸ ਤੋਂ ਬਾਅਦ ਉਸ ਇਲਾਕੇ 'ਚ ਸਾਫ਼ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ।

ਇਲਾਕਾ ਵਾਸੀਆਂ ਨੂੰ ਮਿਲਿਆ ਸਾਫ਼ ਪਾਣੀ
ਇਲਾਕਾ ਵਾਸੀਆਂ ਨੂੰ ਮਿਲਿਆ ਸਾਫ਼ ਪਾਣੀ

ਰੂਪਨਗਰ: ਜ਼ਿਲ੍ਹੇ ਦੀ ਦਸ਼ਮੇਸ਼ ਕਲੋਨੀ 'ਚ ਲਗਾਤਾਰ ਪੀਣ ਵਾਲਾ ਪਾਣੀ ਗੰਧਲਾ ਆ ਰਿਹਾ ਸੀ ਜਿਸ ਕਾਰਨ ਉੱਥੇ ਦੇ ਵਸਨੀਕ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ। ਈਟੀਵੀ ਭਾਰਤ ਦੀ ਟੀਮ ਵੱਲੋਂ ਇਸ ਖ਼ਬਰ ਨੂੰ ਲਗਾਤਾਰ ਨਸਰ ਕੀਤਾ ਗਿਆ ਅਤੇ ਇੱਥੇ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਪ੍ਰਸਾਸ਼ਨ ਤਕ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਬਣਦਾ ਕਦਮ ਚੁੱਕਿਆ।

ਇਲਾਕਾ ਵਾਸੀਆਂ ਨੂੰ ਮਿਲਿਆ ਸਾਫ਼ ਪਾਣੀ

ਈਟੀਵੀ ਭਾਰਤ ਦੀ ਟੀਮ ਅੱਜ ਇੱਕ ਵਾਰ ਮੁੜ ਤੋਂ ਇਸੇ ਇਲਾਕੇ 'ਚ ਪਹੁੰਚੀ ਅਤੇ ਪਾਣੀ ਦੀ ਸਮੱਸਿਆ ਬਾਰੇ ਮੁੜ ਤੋਂ ਜਾਇਜ਼ਾ ਲਿਆ। ਇਲਾਕੇ ਦੇ ਵਸਨੀਕ ਜਗਦੀਪ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਈਟੀਵੀ ਭਾਰਤ ਦੀ ਟੀਮ ਵੱਲੋਂ ਖ਼ਬਰ ਪ੍ਰਸਾਸ਼ਨ ਤਕ ਪਹੁੰਚਾਉਣ ਤੋਂ ਬਅਦ ਉਨ੍ਹਾਂ ਦੀ ਕਲੋਨੀ 'ਚ ਹੁਣ ਸਾਫ਼ ਪਾਣੀ ਆ ਰਿਹਾ ਹੈ ਅਤੇ ਹੁਣ ਸਾਰੀ ਕਲੋਨੀ 'ਚ ਹੀ ਸਾਫ਼ ਪਾਣੀ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ।

ਜਗਦੀਪ ਨੇ ਜਿੱਥੇ ਇਸ ਸਮੱਸਿਆ ਦੇ ਹਲ ਲਈ ਈਟੀਵੀ ਭਾਰਤ ਦਾ ਧੰਨਵਾਦ ਕੀਤਾ ਉੱਥੇ ਹੀ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਬਹੁਤ ਗੰਦੀ ਆ ਰਹੀ ਸੀ ਪਾਣੀ ਦਾ ਰੰਗ ਬਿਲਕੁਲ ਕਾਲਾ ਸੀ ਤੇ ਇਸ ਵਿੱਚੋਂ ਗੰਦੀ ਬਦਬੂ ਵੀ ਆਉਂਦੀ ਸੀ। ਉਨ੍ਹਾਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਈਟੀਵੀ ਭਾਰਤ ਨੇ ਉਨ੍ਹਾਂ ਦੀ ਇਸ ਸਮੱਸਿਆ ਦਾ ਹਲ ਕੀਤਾ ਹੈ ਉਸੇ ਤਰ੍ਹਾਂ ਇਹ ਲੋਕਾਂ ਦੀ ਸੇਵਾਵਾਂ 'ਚ ਹਮੇਸ਼ਾ ਸ਼ੁਮਾਰ ਰਹੇਗਾ।

ABOUT THE AUTHOR

...view details