ਪੰਜਾਬ

punjab

ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਕਿਸਾਨਾਂ ਤੋਂ ਮੰਗੇ ਮੁਆਫ਼ੀ: ਚਾਵਲਾ

By

Published : Jan 14, 2021, 10:46 PM IST

ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਸੰਬੰਧ ’ਚ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵੱਲੋਂ ਕਿਸਾਨ ਵਿਰੋਧੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ। ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਅਤੇ ਨੌਜਵਾਨਾਂ ਵੱਲੋਂ ਬੀਤੇ ਦਿਨਾਂ ’ਚ ਉਨ੍ਹਾਂ ਦੇ ਵਿਰੁੱਧ ਸੰਘਰਸ਼ ਦੇ ਰੂਪ ਚ ਰੋਸ ਮਾਰਚ ਕੱਢ ਕੇ ਲਾਲਪੁਰਾ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ l

ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਕਿਸਾਨਾਂ ਤੋਂ ਮੰਗੇ ਮੁਆਫ਼ੀ: ਚਾਵਲਾ
ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਕਿਸਾਨਾਂ ਤੋਂ ਮੰਗੇ ਮੁਆਫ਼ੀ: ਚਾਵਲਾ

ਚੰਡੀਗੜ੍ਹ: ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਸਬੰਧ ’ਚ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਵੱਲੋਂ ਕਿਸਾਨ ਵਿਰੋਧੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਯੂਨੀਅਨ ਅਤੇ ਨੌਜਵਾਨਾਂ ਵੱਲੋਂ ਬੀਤੇ ਦਿਨਾਂ ’ਚ ਉਨ੍ਹਾਂ ਦੇ ਵਿਰੁੱਧ ਸੰਘਰਸ਼ ਦੇ ਰੂਪ 'ਚ ਰੋਸ ਮਾਰਚ ਕੱਢ ਕੇ ਲਾਲਪੁਰਾ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ l

ਇਸ ਸਬੰਧ ’ਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ’ਚ ਐਸਜੀਪੀਸੀ ਦੇ ਸਾਬਕਾ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਹੈ ਕਿ ਭਾਜਪਾ ਦੇ ਵੱਲੋਂ ਲਾਲਪੁਰਾ ਨੂੰ ਇਹ ਥਾਪੀ ਦਿੱਤੀ ਗਈ ਹੈ ਕਿ ਉਸ ਨੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਉਣੀ ਹੈ ਅਤੇ ਜਿੱਥੇ ਵੀ ਹੈ ਸਿੱਖ ਸਮੁਦਾਇ ਦੇ ਨਾਲ ਸੰਬੰਧਿਤ ਸੰਗਤਾਂ ਕੋਈ ਸੰਘਰਸ਼ ਕਰਦੀਆਂ ਹਨ ਤਾਂ ਉਨ੍ਹਾਂ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨਾ ਹੈ l

ਲਾਲਪੁਰਾ ਕੋਲ ਇੰਨੀ ਦੌਲਤ ਆਈ ਕਿੱਥੋਂ, ਇਸ ਦੀ ਜਾਂਚ ਹੋਣੀ ਚਾਹੀਦੀ ਹੈ

ਉਨ੍ਹਾਂ ਅੱਗੇ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਨੂੰ ਪੈਸੇ ਦਾ ਘੁਮੰਡ ਹੈ ਤੇ ਉਹ ਪੁੱਛਣਾ ਚਾਹੁੰਦੇ ਹਨ ਕਿ ਇਕਬਾਲ ਸਿੰਘ ਲਾਲਪੁਰਾ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ? ਇਸ ਮੌਕੇ ਉਨ੍ਹਾਂ ਅੱਗੇ ਬੋਲਦਿਆਂ ਹੋਇਆਂ ਕਿਹਾ ਕਿ ਇਕਬਾਲ ਸਿੰਘ ਲਾਲਪੁਰਾ ਪੰਜਾਬ ਪੁਲਸ ਚ ਅਧਿਕਾਰੀ ਸੀ ਅਤੇ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਨੇ ਲੋਕਾਂ ਨੂੰ ਬਲੈਕਮੇਲ ਕਰਕੇ ,ਗਲਤ ਸੂਚਨਾਵਾਂ ਆਪਣੇ ਉੱਚ ਅਧਿਕਾਰੀਆਂ ਨੂੰ ਦੇ ਕੇ ਪੰਜਾਬ ਦੇ ਨੌਜਵਾਨਾਂ ਨਾਲ ਗ਼ਲਤ ਪ੍ਰਤਿਭਾ ਪੰਜਾਬ ਪੁਲਸ ਦਾ ਕਰਵਾਉਂਦਾ ਰਿਹਾ ਹੈ l

ਭਾਜਪਾ ਦੇ ਪ੍ਰਧਾਨ ਨੱਢਾ ਇਕਬਾਲ ਸਿੰਘ ਲਾਲਪੁਰਾ ਦੇ ਆਧਾਰ ’ਤੇ ਮੰਗਣ ਮੁਆਫ਼ੀ

ਉਨ੍ਹਾਂ ਅੱਗੇ ਬੋਲਦਿਆਂ ਹੋਇਆਂ ਕਿਹਾ ਕਿ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਬੀਤੇ ਸਾਲਾਂ ਦੌਰਾਨ ਪੰਜਾਬ ਪੁਲਿਸ ਦੇ ਮੈਗਜ਼ੀਨ 'ਚ ਲੇਖ ਛਾਪਿਆ ਜੋ ਕਿ ਲਾਲਪੁਰਾ ਵਲੋ ਉੱਘੇ ਸਾਹਿਤਕਾਰ ਡਾ. ਹਰਪਾਲ ਸਿੰਘ ਪੰਨੂ ਦਾ ਚੋਰੀ ਕੀਤਾ ਗਿਆ ਸੀ ਤੇ ਜਦੋਂ ਡਾ. ਪੰਨੂੰ ਸਾਹਿਬ ਇਸ ਬਾਰੇ ਪੁਲਿਸ ਵਿਭਾਗ ਅਧਿਕਾਰੀਆ ਇਹ ਮਾਮਲਾ ਲਿਆਂਦਾ ਗਿਆ ਤੇ ਪੰਜਾਬ ਪੁਲਿਸ ਵੱਲੋਂ ਨਵੇਂ ਮੈਗਜੀਨ 'ਚ ਡੱਬੀ ਲਗਾਕੇ ਜਿੱਥੇ ਆਪਣੀ ਮੰਨੀ ਉੱਥੇ ਹੀ ਲਾਲਪੁਰਾ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀl ਇਸ ਲਾਲਪੁਰਾ ਦੀ ਬਦੌਲਤ ਪੰਜਾਬ ਪੁਲਿਸ ਵਲੋ ਸਰਮਿੰਦਾ ਹੋਣਾ ਪਿਆ ਸੀ। ਚਾਵਲਾ ਨੇ ਅੱਗੇ ਕਿਹਾ ਕਿ ਜਿਹੜਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਆਪਣੀ ਲਾਈਵ ਵੀਡੀਓ ਦੇ ਵਿੱਚ ਕਿਸਾਨਾਂ ਦੇ ਲਈ ਅਪਸ਼ਬਦ ਬੋਲੇ ਹਨ ਉਹਦੇ ਲਈ ਭਾਜਪਾ ਦੇ ਪ੍ਰਧਾਨ ਨੱਢਾ ਇਕਬਾਲ ਸਿੰਘ ਲਾਲਪੁਰਾ ਤੇ ਆਧਾਰ ’ਤੇ ਕਿਸਾਨਾਂ ਅਤੇ ਸਿੱਖ ਸੰਗਤਾਂ ਕੋਲੋਂ ਮੁਆਫ਼ੀ ਮੰਗੇ।

ABOUT THE AUTHOR

...view details