ਪੰਜਾਬ

punjab

ਭਗਵੰਤ ਮਾਨ ਸਣੇ ਆਪ ਲੀਡਰਸ਼ਿਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਈ ਨਤਮਸਤਕ

By

Published : Apr 13, 2021, 6:08 PM IST

ਆਮ ਆਦਮੀ ਪਾਰਟੀ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਗੱਲਬਾਤ ਕਰਦਿਆਂ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਅਕਾਲੀ ਦਲ ਡੈਮੋਕ੍ਰੇਟਿਕ ਨਾਲ ਗੱਠਜੋੜ ਦੀ ਕਿਆਸ ਲਗਾਏ ਜਾਣ 'ਤੇ ਬੋਲਦਿਆਂ ਕਿਹਾ ਕਿ ਗੱਲਬਾਤ ਚਲ ਰਹੀ ਹੈ, ਜਿਵੇਂ ਹੀ ਕੁਝ ਹੁੰਦਾ ਤਹਾਨੂੰ ਦੱਸ ਦਿੱਤਾ ਜਾਵੇਗਾ।

ਭਗਵੰਤ ਮਾਨ ਸਣੇ ਆਪ ਲੀਡਰਸ਼ਿਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਈ ਨਤਮਸਤਕ
ਭਗਵੰਤ ਮਾਨ ਸਣੇ ਆਪ ਲੀਡਰਸ਼ਿਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਈ ਨਤਮਸਤਕ

ਆਨੰਦਪੁਰ ਸਾਹਿਬ: ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੇਤਾ ਜਿਨ੍ਹਾਂ ਵਿਚ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਰਬਜੀਤ ਕੌਰ ਮਾਣੂੰਕੇ, ਅਮਰਜੀਤ ਸੰਦੋਆ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਸਾਖੀ ਦੇ ਮੌਕੇ ਮੱਥਾ ਟੇਕਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਮਾਨ ਨੇ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੇਂਦਰ ਦੀ ਨੀਅਤ ਸਪਸ਼ਟ ਨਹੀਂ ਹੈ। ਸਿੰਘੁ ਬਾਰਡਰ 'ਤੇ 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਜੋ ਟਰੈਕਟਰ ਖੇਤਾਂ ਵਿਚ ਹੋਣਾ ਚਾਹੀਦਾ ਸੀ, ਉਹ ਦਿੱਲੀ ਦੀਆਂ ਸੜਕਾਂ 'ਤੇ ਹਨ।

ਭਗਵੰਤ ਮਾਨ ਸਣੇ ਆਪ ਲੀਡਰਸ਼ਿਪ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਈ ਨਤਮਸਤਕ

ਗਠਜੋੜ ਬਾਰੇ ਗੱਲਬਾਤ ਜਾਰੀ

ਉਧਰ, ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ, ਅਕਾਲੀ ਦਲ ਡੈਮੋਕ੍ਰੇਟਿਕ ਨਾਲ ਗੱਠਜੋੜ ਦੀ ਕਿਆਸ ਲਗਾਏ ਜਾਣ 'ਤੇ ਬੋਲਦਿਆਂ ਕਿਹਾ ਕਿ ਗੱਲਬਾਤ ਚਲ ਰਹੀ ਹੈ, ਜਿਵੇਂ ਹੀ ਕੁਝ ਹੁੰਦਾ ਤਹਾਨੂੰ ਦੱਸ ਦਿੱਤਾ ਜਾਵੇਗਾ।

ABOUT THE AUTHOR

...view details