ਪੰਜਾਬ

punjab

ਕੈਪਟਨ ਦੀ ਨਵੀਂ ਪਾਰਟੀ 'ਚ 22 ਕੌਂਸਲਰਾਂ ਸਮੇਤ ਦਰਜਨਾਂ ਕਾਂਗਰਸੀ ਸ਼ਾਮਿਲ

By

Published : Dec 17, 2021, 7:04 PM IST

ਪਟਿਆਲਾ ਵਿਖੇ ਰੱਖੇ ਇੱਕ ਸਮਾਗਮ ਵਿੱਚ ਪਟਿਆਲਾ ਦੇ 22 ਕੌਂਸਲਰਾਂ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਸਮੇਤ 'ਪੰਜਾਬ ਲੋਕ ਕਾਂਗਰਸ' ਵਿੱਚ ਸ਼ਾਮਲ ਹੋਏ ਹਨ।

ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ
ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ

ਪਟਿਆਲਾ:2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਾ ਕਾਫ਼ੀ ਭਖਿਆ ਹੋਇਆ ਹੈ। ਉੱਥੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਚੋਣਾਂ ਦੀ ਤਿਆਰੀ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਕੈਪਟਨ ਦੀ ਨਵੀਂ ਪਾਰਟੀ ਵਿੱਚ ਬਹੁਤ ਸਾਰੇ ਆਗੂ ਸ਼ਾਮਿਲ ਹੋ ਰਹੇ ਹਨ।

ਜਿਸ ਦੇ ਤਹਿਤ ਹੀ ਇੱਕ ਸਮਾਗਮ ਦੌਰਾਨ ਪਟਿਆਲਾ ਦੇ 22 ਕੌਂਸਲਰ ਅਤੇ ਸੀਨੀਅਰ ਪਟਿਆਲਾ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ। ਪਟਿਆਲਾ ਵਿਖੇ ਰੱਖੇ ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਕੀਤੀ।

ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਕੌਂਸਲਰ ਦੇ ਨਾਮ ਸਨ, ਜਿਵੇਂ ਗਿੰਨੀ ਨਾਗਪਾਲ, ਅਤੁਲ ਜੋਸ਼ੀ, ਸਰੋਜ ਸ਼ਰਮਾ, ਸ਼ੇਰੂ ਪੰਡਿਤ, ਲੀਲਾ ਰਾਣੀ, ਸੰਦੀਪ ਮਲਹੋਤਰਾ, ਸੋਨੀਆ ਕਪੂਰ, ਵਰਸ਼ਾ ਕਪੂਰ, ਮੋਨਿਕਾ ਸ਼ਰਮਾ, ਮਾਇਆ ਦੇਵੀ, ਵਿਨਤੀ ਸੰਗਰ, ਗੁਰਿੰਦਰ ਕਾਲੇਕਾ, ਵਿਜੇ ਕੂਕਾ, ਡਾ. ਰਜਨੀ ਸ਼ਰਮਾ, ਸਤਵੰਤ ਰਾਣੀ, ਕਮਲੇਸ਼ ਕੁਮਾਰੀ, ਜਸਪਾਲ ਕੌਰ, ਦੀਪਿਕਾ ਗੁਰਾਬਾ, ਪ੍ਰੋਮਿਲਾ ਮਹਿਤਾ, ਜਰਨੈਲ ਸਿੰਘ, ਸੁਨੀਤਾ ਗੁਪਤਾ ਅਤੇ ਹੈਪੀ ਵਰਮਾ ਆਦਿ।

ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ

ਇਸ ਤੋਂ ਇਲਾਵਾਂ ਪਾਰਟੀ ਵਿੱਚ ਸ਼ਾਮਲ ਹੋਏ ਹੋਰਨਾਂ ਵਿੱਚ ਕਰਨ ਗੌੜ, ਮਨੀ ਗਰਗ, ਬਿੱਟੂ ਜਲੋਟਾ, ਕਿਰਨ ਮੱਕੜ, ਕਿਰਨ ਖੰਨਾ, ਰਣਬੀਰ ਕੱਟੀ, ਅਨਿਲ ਕੁਮਾਰ ਬਿੱਟੂ, ਮਿੰਟੂ ਵਰਮਾ, ਸ਼ੰਭੂ, ਮਨੀਸ਼ ਪੁਰੀ, ਹਰਦੇਵ ਬਾਲੀ, ਰਾਣਾ ਸੁਰਿੰਦਰਪਾਲ ਸਿੰਘ, ਸੂਰਜ ਭਾਟੀਆ, ਟੋਨੀ ਬਿੰਦਰਾ, ਡਾ. ਸੁਰਿੰਦਰਜੀਤ ਸਿੰਘ ਰੂਬੀ, ਨਰਿੰਦਰ ਸਹਿਗਲ, ਸੰਜੇ ਸ਼ਰਮਾ, ਰਜਿੰਦਰਪਾਲ, ਹਰੀਸ਼ ਕਪੂਰ, ਮਿਕੀ ਕਪੂਰ, ਹੈਪੀ ਸ਼ਰਮਾ, ਨੱਥੂ ਰਾਮ, ਰੂਪ ਕੁਮਾਰ, ਬੰਟੀ ਸਹਿਗਲ, ਸੰਨੀ ਗੁਰਾਬਾ, ਹਰਚਰਨ ਸਿੰਘ (ਪੱਪੂ) ਅਤੇ ਸਤਪਾਲ ਮਹਿਤਾ ਆਦਿ ਸਨ।

ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ ਕੇ ਮਲਹੋਤਰਾ, ਸੀਨੀਅਰ ਆਗੂ ਕੇ ਕੇ ਸ਼ਰਮਾ, ਵਿਸ਼ਵਾਸ਼ ਸੈਣੀ, ਅਨਿਲ ਮੰਗਲਾ ਅਤੇ ਸੋਨੂੰ ਸੰਗਰ ਆਦਿ ਹਾਜ਼ਰ ਸਨ।

ਕੈਪਟਨ ਨਾਲ ਮਿਲ ਕੇ ਬੀਜੇਪੀ ਲੜੇਗੀ ਚੋਣ

ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ (PLC) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਭਾਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਚੋਣ ਲੜੇਗੀ, ਇਹ ਤੈਅ ਹੋ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਟ ਸ਼ੇਅਰਿੰਗ ਅਤੇ ਹੋਰ ਗੱਲ੍ਹਾਂ ਦੇ ਲਈ ਠੀਕ ਸਮਾਂ ਤੈਅ ਕਰ ਲਿਆ ਜਾਵੇਗਾ।

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਬੀਜੇਪੀ ਦੇ ਨਾਲ ਮਿਲ ਕੇ ਚੋਣ ਲੜਾਂਗੇ ਅਤੇ ਜਿੱਤਾਂਗੇ। ਅਸੀਂ 100 ਫੀਸਦ ਚੋਣ ਜਿੱਤਾਂਗੇ। ਕੈਪਟਨ ਅਮਰਿੰਦਰ ਸਿੰਘ ਸੀਟਾਂ ਦੀ ਵੰਡ ਨੂੰ ਲੈ ਕੇ ਕਿਹਾ ਉਹ ਸੀਟ ਦਰ ਸੀਟ ਦੇਖਣਗੇ ਅਤੇ ਜਿੱਤਣਯੋਗਤਾ ਨੂੰ ਮੁੱਖ ਰੱਖਿਆ ਜਾਵੇਗਾ।

ਇਹ ਵੀ ਪੜੋ:- ਕੈਪਟਨ ਨਾਲ ਮਿਲ ਕੇ ਬੀਜੇਪੀ ਲੜੇਗੀ ਚੋਣ- ਗਜੇਂਦਰ ਸ਼ੇਖਾਵਤ

ABOUT THE AUTHOR

...view details