ਪਟਿਆਲਾ: ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਖ਼ਿਲਾਫ਼ ਹੋ ਰਹੇ ਧੱਕਿਆਂ ਵਿਰੁੱਧ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਆਗੂਆਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹੀ ਅੱਜ ਸ਼ਨੀਵਾਰ ਨੂੰ ਭਗਵਾਨ ਸ੍ਰੀ ਵਾਲਮੀਕਿ ਮੰਦਰ (ਧੀਰੂ ਨਗਰ) ਪਟਿਆਲਾ ਵਿਖੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ (ਰਜਿ) ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਜਤਿੰਦਰ ਕਾਲਾ ਤੇ ਪਟਿਆਲਾ ਦੇ ਹੋਰ ਆਗੂਆਂ ਦਾ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦੀ ਸੰਸਥਾ (ਅੰਤਰਰਾਸ਼ਟਰੀ ਚੰਡਾਲੀਆ ਵਾਲਮੀਕਿ ਸੰਸਥਾ) ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਇਹ ਬਾਬਾ ਸਾਹਿਬ ਡਾ ਭੀਮ.ਰਾਓ ਅੰਬੇਡਕਰ (ਭਾਰਤ ਰਤਨ) ਐਵਾਰਡ ਦੇਣ ਲਈ ਲੁਧਿਆਣਾ ਤੋਂ ਨੀਰਜ਼ ਕੁਮਾਰ ਪਟਿਆਲਾ ਵਿਖੇ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦਾ ਧੰਨਵਾਦ:-ਇਸ ਦੌਰਾਨ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਚੱਪੜ ਨੇ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਜਤਿੰਦਰ ਕਾਲਾ ਇਸ ਸਨਮਾਨ ਦਾ ਪੂਰਨ ਹੱਕਦਾਰ ਹੈ। ਕਿਉਂਕਿ ਉਹ ਹਮੇਸ਼ਾਂ ਹੀ ਗਰੀਬ ਸਮਾਜ ਦੇ ਵਿਦਿਆਰਥੀਆਂ/ਕਰਮਚਾਰੀਆਂ/ ਲੋੜਵੰਦ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਤੱਤਪਰ ਰਹਿੰਦੇ ਹਨ।